ਦੇਸ਼ ਦੇ 8.5 .ਫੀਸਦ ਸਕੂਲੀ ਬੱਚੇ ਤੰਬਾਕੂ ਦੀ ਪਕੜ ‘ਚ
ਨਵੀਂ ਦਿੱਲੀ, 26 ਮਈ (ਪੰਜਾਬ ਟਾਈਮਜ਼ ਬਿਊਰੋ)- ਦੇਸ਼ ਦੇ ਸਕੂਲੀ ਬੱਚਿਆਂ ਵਿਚ ਤੰਬਾਕੂ ਦਾ ਸੇਵਨ ਇੱਕ ਗੰਭੀਰ ਅਤੇ ਚਿੰਤਾਜਨਕ ਸਮੱਸਿਆ ਬਣਦਾ ਜਾ ਰਿਹਾ ਹੈ। ਸਰਕਾਰੀ ਅੰਕੜਿਆਂ ਦੇ ਮੁਤਾਬਕ ਭਾਰਤ ‘ਚ 13 ਤੋਂ 15 ਸਾਲ ਦੇ 8.5 ਫੀਸਦ ਸਕੂਲੀ ਬੱਚੇ ਕਿਸੇ ਨਾ ਕਿਸੇ ਰੂਪ ਵਿਚ ਤੰਬਾਕੂ ਦਾ ਸੇਵਨ ਕਰ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਰੋਜ਼ਾਨਾ 5500 ਤੋਂ ਵੱਧ ਨਵੇਂ ਬੱਚੇ ਇਸ ਲਤ ਦੀ ਸ਼ੁਰੂਆਤ ਕਰ ਰਹੇ ਹਨ। ਬੱਚਿਆਂ ਅਤੇ ਅਲੱਗਾਂ ਦੇ ਵਿਚਕਾਰ ਤੰਬਾਕੂ ਅਤੇ ਨਿਕੋਟਿਨ ਦੀ ਵਧਦੀ ਲਤ ਨੂੰ ਲੈ ਕੇ ਮਾਹਿਰਾਂ ਵੱਲੋਂ ਗੰਭੀਰ ਚਿੰਤਾ ਜਤਾਈ ਗਈ ਹੈ। ਅੰਕੜਿਆਂ ਮੁਤਾਬਕ ਭਾਰਤ ‘ਚ 13 ਤੋਂ 15 ਸਾਲ ਦੇ 8.5 ਫੀਸਦ ਸਕੂਲੀ ਬੱਚੇ ਤੰਬਾਕੂ ਦਾ ਸੇਵਨ ਕਰਦੇ ਹਨ। ਤੰਬਾਕੂ ਦਾ ਸੇਵਨ ਕਰਨ ‘ਚ 9.6 ਫੀਸਦ ਲੜਕੇ ਅਤੇ 7.4 ਫੀਸਦ ਲੜਕੀਆਂ ਹਨ। 29.5 ਫੀਸਦ ਵਿਦਿਆਰਥੀ ਅਸਿੱਧੇ ਤੌਰ ‘ਤੇ ਸਿਗਰਟਨੋਸ਼ੀ ਦੇ ਸੰਪਰਕ ‘ਚ ਆਉਂਦੇ ਹਨ।
Discussion
Be the first to comment