ਨਗਰ ਪੰਚਾਇਤ ਮੌਦਕੀ ਦੇ ਸਾਰੇ ਵਾਰਡਾਂ ਦੇ ਕੌਂਸਲਰ ਬਿਨਾਂ ਮੁਕਾਬਲਾ ਚੋਣ ਐਲਾਨ

May 20, 2026 Punjabi Page 1

ਨਗਰ ਪੰਚਾਇਤ ਮੌਦਕੀ ਦੇ ਸਾਰੇ ਵਾਰਡਾਂ ਦੇ ਕੌਂਸਲਰ ਬਿਨਾਂ ਮੁਕਾਬਲਾ ਚੋਣ ਐਲਾਨ

ਤਲਵੰਡੀ ਭਾਈ, 19 ਮਈ (ਪੰਜਾਬ ਟਾਈਮਜ਼ ਬਿਊਰੋ)- ਨਗਰ ਪੰਚਾਇਤ ਮੌਦਕੀ ਦੇ ਸਾਰੇ 13 ਵਾਰਡਾਂ ਦੇ ਕੌਂਸਲਰ ਬਿਨਾਂ ਮੁਕਾਬਲਾ ਚੋਣ ਐਲਾਨ ਦਿੱਤੇ ਗਏ ਹਨ। ਸੱਤ ਵਾਰਡਾਂ ‘ਤੇ ਆਮ ਆਦਮੀ ਪਾਰਟੀ ਦੇ ‘ਝਾੜੂ’ ਚੋਣ ਨਿਸ਼ਾਨ ਵਾਲੇ ਕੌਂਸਲਰ ਬਣੇ ਹਨ। ਛੇ ਵਾਰਡਾਂ ‘ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਂਸਲਰਾਂ ਦਾ ਕਬਜ਼ਾ ਹੋ ਗਿਆ ਹੈ। ਰਿਟਰਨਿੰਗ ਅਧਿਕਾਰੀ ਜੇਨੀ ਧੋਨਾ ਵੱਲੋਂ ਜਾਰੀ ਸੂਚੀ ਅਨੁਸਾਰ ਵਾਰਡ ਨੰਬਰ 1, 2, 3, 7, 9, 11 ਅਤੇ 13 ਤੋਂ ਕੁਲਵੰਤ ਕੌਰ, ਮਨਤਾਰ ਸਿੰਘ, ਪਵਿੱਤਰ ਸਿੰਘ, ਗੁਰਤੇਜ ਸਿੰਘ, ਵਿਕਾਸ ਸਿੰਘ, ਪਰਮਜੀਤ ਕੌਰ ਅਤੇ ਅਰਵਿੰਦਰ ਸਿੰਘ ‘ਆਪ’ ਦੇ ਕੌਂਸਲਰ ਬਣੇ ਹਨ। ਦੱਸਣਯੋਗ ਹੈ ਕਿ ਇਹਨਾਂ ਚੋਣਾਂ ਤੋਂ ਪਹਿਲਾਂ ਉਕਤ ਵਿੱਚੋਂ ਕੋਈ ਵੀ ‘ਆਪ’ ਦਾ ਕਾਰਜਨ ਨਹੀਂ ਰਿਹਾ ਹੈ। ਇਸੇ ਤਰ੍ਹਾਂ ਵਾਰਡ ਨੰਬਰ 4, 5, 6, 8, 10 ਅਤੇ 12 ਤੋਂ ਕੁਲਵੰਤ ਕੌਰ, ਰੂਪੀ ਕੌਰ ਗਿੱਲ, ਸੁਰਿੰਦਰ ਸਿੰਘ, ਕੁਲਵਿੰਦਰ ਕੌਰ, ਬਲਵਿੰਦਰ ਕੌਰ, ਨਰਿੰਦਰ ਪਾਲ ਕੌਰ ਅਤੇ ਮਨਪ੍ਰੀਤ ਕੌਰ ਅਕਾਲੀ ਅਕਾਲੀ ਦਲ ਦੇ ਕੌਂਸਲਰ ਬਣੇ ਹਨ। ਜੇਨੀ ਧੋਨਾ ਨੇ ਦੱਸਿਆ ਕਿ ਕੁੱਲ 19 ਉਮੀਦਵਾਰਾਂ ਦੀਆਂ ਹੀ ਨਾਮਜ਼ਦਗੀਆਂ ਦਾਖਲ ਹੋਈਆਂ ਸਨ।

Discussion

Be the first to comment

Join in

Leave a comment

Your Email address will not be published.