ਵਿਧਾਨ ਸਭਾ ਸਪੀਕਰ ਦੀ ਪਤਨੀ ਗੁਰਪ੍ਰੀਤ ਕੌਰ ਸੰਧਵਾਂ ਨੇ ਮਨਪ੍ਰੀਤ ਕੌਰ ਵਿਦੇਰੀ ਦੀ ਚੋਣ ਮੁਹਿੰਮ ਵਿੱਚ ਲਿਆਂਦੀ ਤੇਜ਼ੀ

May 23, 2026 Punjabi Page 2

ਵਿਧਾਨ ਸਭਾ ਸਪੀਕਰ ਦੀ ਪਤਨੀ ਗੁਰਪ੍ਰੀਤ ਕੌਰ ਸੰਧਵਾਂ ਨੇ ਮਨਪ੍ਰੀਤ ਕੌਰ ਵਿਦੇਰੀ ਦੀ ਚੋਣ ਮੁਹਿੰਮ ਵਿੱਚ ਲਿਆਂਦੀ ਤੇਜ਼ੀ

ਰਿਗ ਮਲਹੋਤਰਾ, ਬਲਜੀਤ ਸਿੰਘ ਥਿੰਦ, ਰਾਜ ਬਰਾੜ, ਰਹਿਤ ਕੁਮਾਰ ਮਲਹੋਤਰਾ: ਕਟਕਪੁਰਾ, 22 ਮਈ – ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਜੀ ਪਤਨੀ ਗੁਰਪ੍ਰੀਤ ਕੌਰ ਸੰਧਵਾਂ ਵੱਲੋਂ ਅੱਜ ਵਾਰਡ ਨੰਬਰ ਪੰਜ ਵਿਖੇ ਮਨਪ੍ਰੀਤ ਕੌਰ ਵਿਦੇਰੀ ਦੀ ਚੋਣ ਮੁਹਿੰਮ ਨੂੰ ਹੋਰ ਮਜਬੂਤੀ ਦੇਣ ਲਈ ਵਾਰਡ ਦੀਆਂ ਗਲੀਆਂ-ਗਲੀਆਂ ਵਿੱਚ ਜਾ ਕੇ ਉਹਨਾਂ ਦੇ ਹੱਕ ਵਿੱਚ ਵੋਟਾਂ ਮੰਗੀਆਂ।

ਇਸ ਦੇ ਨਾਲ ਸਾਬਕਾ ਕੌਂਸਲਰ ਕਮੇਟੀ ਕਟਕਪੁਰਾ ਦੇ ਚੇਅਰਮੈਨ ਗੁਰਮੀਤ ਸਿੰਘ ਅਰੋੜਾ, ਬੀ.ਏ.ਐਸ.ਸੀ. ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਕੌਰ ਸੰਧਵਾਂ ਨੇ ਦੱਸਿਆ ਕਿ ਵਾਰਡ ਨੰਬਰ ਪੰਜ ਵਿੱਚ ਪਹਿਲਾਂ ਤੋਂ ਵਿਕਾਸ ਕਾਰਜ ਹੋਏ ਹਨ ਤੇ ਹੋਰ ਬਹੁਤ ਦੀਆਂ ਗਲੀਆਂ ਅਤੇ ਵਾਰਡਾਂ ਦੀਆਂ ਗਲੀਆਂ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਵਿੱਚ ਬਣੀਆਂ ਹਨ। ਉਹਨਾਂ ਦੱਸਿਆ ਕਿ ਜੇਕਰ ਕਟਕਪੁਰਾ ਹਲਕੇ ਦਾ ਵਿਕਾਸ ਹੋਇਆ ਤਾਂ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਹੈ।

ਇਸ ਸਮੇਂ ਮਨਪ੍ਰੀਤ ਕੌਰ ਵਿਦੇਰੀ ਨੇ ਦੱਸਿਆ ਕਿ ਉਹਨਾਂ ਦੇ ਪਤੀ ਮੇਜਰ ਸਿੰਘ ਵਿਦੇਰੀ ਨੇ ਹਲਕਾ ਹੀ ਇਲਾਕਾ ਦੀਆਂ ਸਮੱਸਿਆਵਾਂ ਪ੍ਰਤੀ ਤਤਪਰਤਾ ਨਾਲ ਕੰਮ ਕੀਤਾ ਹੈ ਅਤੇ ਉਹਨਾਂ ਨੂੰ ਹੱਲ ਕਰਾਉਣ ਲਈ ਪ੍ਰਸ਼ਾਸਨ ਅਧਿਕਾਰੀਆਂ ਤੱਕ ਪਹੁੰਚ ਸਮੇਂ-ਸਮੇਂ ਤੇ ਕੀਤੀ ਜਾਂਦੀ ਰਹੀ ਹੈ। ਉਹਨਾਂ ਦੱਸਿਆ ਕਿ ਹਲਕੇ ਦੇ ਚੌਤਰਫੇ ਵਿਕਾਸ ਲਈ ਨਗਰ ਕੌਂਸਲ ਕਟਕਪੁਰਾ ਵਿੱਚ ਵੀ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੂੰ ਫੈਸਲਾ ਚਾਹੀਦਾ ਹੈ ਤਾਂ ਜੋ ਵਾਰਡਾਂ ਦਾ ਵਿਕਾਸ ਹੋਰ ਵਧ ਸਕੇ।

ਇਸ ਸਮੇਂ ਉਹਨਾਂ ਨਾਲ ਹੀਰਾ ਸਿੰਘ ਮੋਹਰ, ਸਵਰਨ ਸਿੰਘ ਵਿਦੇਰੀ, ਮਲਕੀਤ ਸਿੰਘ ਵਿਦੇਰੀ, ਗੁਰਚਰਨ ਸਿੰਘ ਵਿਦੇਰੀ, ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਆਗੂ ਤੇ ਇਲਾਕਾ ਵਾਸੀ ਹਾਜ਼ਰ ਸਨ।

Discussion

Be the first to comment

Join in

Leave a comment

Your Email address will not be published.