ਏਅਰ ਇੰਡੀਆ, ਇੰਡੀਗੋ ਅਤੇ ਏਅਰ ਇੰਡੀਆ ਐਕਸਪ੍ਰੈੱਸ ਵੱਲੋਂ ਘਰੇਲੂ ਉਡਾਣਾਂ ਵਿਚ ਕਟੌਤੀ

May 28, 2026 Punjabi Page 1

ਏਅਰ ਇੰਡੀਆ, ਇੰਡੀਗੋ ਅਤੇ ਏਅਰ ਇੰਡੀਆ ਐਕਸਪ੍ਰੈੱਸ ਵੱਲੋਂ ਘਰੇਲੂ ਉਡਾਣਾਂ ਵਿਚ ਕਟੌਤੀ

ਨਵੀਂ ਦਿੱਲੀ, 27 ਮਈ (ਪੰਜਾਬ ਟਾਈਮਜ਼ ਬਿਊਰੋ)- ਦੇਸ਼ ਦੀਆਂ ਪ੍ਰਮੁੱਖ ਹਵਾਈ ਕੰਪਨੀਆਂ ਏਅਰ ਇੰਡੀਆ, ਇੰਡੀਗੋ ਅਤੇ ਏਅਰ ਇੰਡੀਆ ਐਕਸਪ੍ਰੈੱਸ ਆਉਣ ਵਾਲੇ ਮਹੀਨਿਆਂ ਵਿਚ ਆਪਣੀਆਂ ਘਰੇਲੂ ਉਡਾਣਾਂ ਵਿਚ 10 ਤੋਂ 22 ਫੀਸਦੀ ਤੱਕ ਦੀ ਅਸਥਾਈ ਕਟੌਤੀ ਕਰ ਰਹੀਆਂ ਹਨ। ਅਧਿਕਾਰੀਆਂ ਅਨੁਸਾਰ ਇਹ ਫੈਸਲਾ ਹਵਾਈ ਬਾਲਣ (ਜੈੱਟ ਫਿਊਲ) ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਅਤੇ ਯਾਤਰੀਆਂ ਦੀ ਘੱਟ ਮੰਗ ਦੇ ਪ੍ਰਭਾਵ ਨਾਲ ਨਜਿੱਠਣ ਲਈ ਲਿਆ ਗਿਆ ਹੈ। ਫਰਵਰੀ ਦੇ ਅਖੀਰ ਵਿਚ ਸ਼ੁਰੂ ਹੋਏ ਪੱਛਮੀ ਏਸ਼ੀਆ ਦੇ ਸੰਕਟ ਕਾਰਨ ਏਅਰਲਾਈਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵਿਚ ਮਹਿੰਗਾ ਬਾਲਣ ਅਤੇ ਹਵਾਈ ਖੇਤਰ ਦੀਆਂ ਪਾਬੰਦੀਆਂ ਸ਼ਾਮਲ ਹਨ। ਇਸ ਕਾਰਨ ਉਨ੍ਹਾਂ ਦਾ ਸੰਚਾਲਨ ਖਰਚਾ ਕਾਫੀ ਵੱਧ ਗਿਆ ਹੈ। ਇਨ੍ਹਾਂ ਵਧਦੀਆਂ ਲਾਗਤਾਂ ਕਾਰਨ ਕੰਪਨੀਆਂ ਨੇ ਆਉਣ ਵਾਲੇ ਮਹੀਨਿਆਂ ਲਈ ਆਪਣੇ ਘਰੇਲੂ ਹਵਾਈ ਰੂਟਾਂ ਵਿਚ ਬਦਲਾਅ ਅਤੇ ਕਟੌਤੀ ਕਰਨ ਦਾ ਰਾਹ ਚੁਣਿਆ ਹੈ।

QR code