ਯੂ.ਕੇ. ‘ਚ ਸਭ ਤੋਂ ਛੋਟੀ ਉਮਰ ਦਾ ਮੇਅਰ ਬਣਿਆ 23 ਸਾਲਾ ਕੁਮਾਰ

May 20, 2026 Punjabi Page 1

ਯੂ.ਕੇ. ‘ਚ ਸਭ ਤੋਂ ਛੋਟੀ ਉਮਰ ਦਾ ਮੇਅਰ ਬਣਿਆ 23 ਸਾਲਾ ਕੁਮਾਰ

ਲੰਡਨ, 19 ਮਈ (ਪੰਜਾਬ ਟਾਈਮਜ਼ ਬਿਊਰੋ)- ਪੂਰਬੀ ਇੰਗਲੈਂਡ ਵਿੱਚ ਸਥਾਨਕ ਕੌਂਸਲ ਦੀ ਨੁਮਾਇੰਦਗੀ ਕਰਨ ਵਾਲੇ 23 ਸਾਲਾ ਸਿਮਰਤਪਾਲ ਸਿੰਘ ਕੁਮਾਰ ਨੇ ਬਰਤਾਨੀਆ ਵਿੱਚ ਸਭ ਤੋਂ ਘੱਟ ਉਮਰ ਦਾ ਭਾਰਤੀ ਮੂਲ ਦਾ ਮੇਅਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਕਿੰਗਜ਼ ਕਾਲਜ ਲੰਡਨ ‘ਚ ਰਾਜਨੀਤੀ ਸ਼ਾਸਤਰ ਦੇ ਸਾਬਕਾ ਵਿਦਿਆਰਥੀ ਰਹੇ ਕੁਮਾਰ ਕੁਮਾਰ ਨੇ ਬੀਤੇ ਹਫ਼ਤੇ ਸਮਾਰੋਹ ਦੌਰਾਨ ‘ਐਲਮਸਟਰੀਟ ਅਤੇ ਬੋਰਹੈਮਵੁੱਡ’ ਦੇ ਮੇਅਰ ਵਜੋਂ ਅਹੁਦਾ ਸੰਭਾਲਿਆ। ਲੇਬਰ ਪਾਰਟੀ ਦਾ ਆਗੂ 2023 ਵਿੱਚ ਐਲਮਸਟਰੀਟ ਅਤੇ ਬੋਰਹੈਮਵੁੱਡ ਟਾਊਨ ਕੌਂਸਲ ਵਿੱਚ ਸ਼ਾਮਲ ਹੋਇਆ ਸੀ ਅਤੇ ਉਸ ਨੇ ਪਹਿਲਾਂ ਡਿਪਟੀ ਮੇਅਰ ਵਜੋਂ ਸੇਵਾਵਾਂ ਨਿਭਾਈਆਂ ਸਨ।

ਆਪਣੀ ਇਸ ਇਤਿਹਾਸਕ ਪ੍ਰਾਪਤੀ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕੁਮਾਰ ਨੇ ਕਿਹਾ, “ਐਲਮਸਟਰੀਟ ਅਤੇ ਬੋਰਹੈਮਵੁੱਡ ਦਾ ਅਧਿਕਾਰਤ ਤੌਰ ‘ਤੇ ਮੇਅਰ ਬਣਨਾ ਮੇਰੇ ਲਈ ਬਹੁਤ ਵੱਡਾ ਸਨਮਾਨ ਹੈ। ਮੈਂ ਆਪਣੇ ‘ਤੇ ਸਤਾਏ ਗਏ ਭਰੋਸੇ ਅਤੇ ਮਿਲੇ ਸਮਰਥਨ ਲਈ ਹਰ ਕਿਸੇ, ਖਾਸ ਕਰ ਕੇ ਨਿਵਾਸੀਆਂ, ਸਥਾਨਕ ਕੌਂਸਲਰਾਂ, ਸਾਬਕਾ ਕੌਂਸਲਰਾਂ ਅਤੇ ਆਪਣੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦੀ ਹਾਂ।”

Discussion

Be the first to comment

Join in

Leave a comment

Your Email address will not be published.