ਸ੍ਰੀ ਕਰਨਦੀਪ ਸਿੰਘ ਪੀ.ਸੀ.ਐਸ. ਫਰੀਦਕੋਟ ਦੇ ਅਬਜ਼ਰਵਰ ਨਿਯੁਕਤ
ਕੋਟਕਪੂਰਾ, 22 ਮਈ (ਹਿੰਦੂ ਮਲਹੋਤਰਾ, ਬਲਜੀਤ ਸਿੰਘ ਧੀਂਗਾ, ਰਾਜ ਬਾਘਾ, ਰੋਹਿਤ ਕੁਮਾਰ ਮਲਹੋਤਰਾ)-ਪੰਜਾਬ ਰਾਜ ਵਿੱਚ ਨਗਰ ਨਿਗਮ/ਨਗਰ ਕੌਂਸਲ ਚੋਣਾਂ-2026 ਮਿਤੀ 26 ਮਈ 2026 ਨੂੰ ਕਰਵਾਈਆਂ ਜਾ ਰਹੀਆਂ ਹਨ। ਚੋਣ ਪ੍ਰਕਿਰਿਆ ਨੂੰ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਸੰਪੰਨ ਕਰਵਾਉਣ ਲਈ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਸ੍ਰੀ ਕਰਨਦੀਪ ਸਿੰਘ, ਪੀ.ਸੀ.ਐਸ. ਨੂੰ ਜ਼ਿਲ੍ਹਾ ਫਰੀਦਕੋਟ ਲਈ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਰਾਹੁਲ ਬਾਵਾ ਨੇ ਦਿੱਤੀ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਸ੍ਰੀ ਵਿਸ਼ਾਲ ਕਾਰਜਕਾਰੀ ਇੰਜੀਨੀਅਰ ਜਲ ਨਿਕਾਸ ਕਮ ਮਾਈਨਿੰਗ ਤੇ ਜ਼ਿਲ੍ਹਾ/ਸਬ ਡਵੀਜ਼ਨਲ ਜਲ ਸਰੋਤ ਵਿਭਾਗ ਫਰੀਦਕੋਟ ਨੂੰ ਉਨ੍ਹਾਂ ਦੇ ਨਾਲ ਲਾਇਜ਼ਨ ਅਫਸਰ ਤੇ ਸ੍ਰੀ ਗੁਰਮੀਤ ਸਿੰਘ (ਮੋਬਾਇਲ ਨੰਬਰ 90410-80543) ਉਪ ਮੰਡਲ ਅਫਸਰ ਫੋਰੈਸਟ ਮੋਬਾਇਲ ਨੂੰ ਲਾਇਜ਼ਨ ਅਫਸਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਵੋਟਰ, ਉਮੀਦਵਾਰ ਜਾਂ ਰਾਜਨੀਤਿਕ ਪਾਰਟੀਆਂ ਚੋਣ ਪ੍ਰਕਿਰਿਆ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ, ਜਾਣਕਾਰੀ ਜਾਂ ਸੂਚਨਾ ਲਈ ਉਨ੍ਹਾਂ ਨਾਲ ਮੋਬਾਇਲ ਨੰਬਰ 95011-66444 ਤੇ ਸੰਪਰਕ ਕਰ ਸਕਦੇ ਹਨ।
===AUTHOR’S NAME AND AFFILIATION===
Discussion
Be the first to comment