ਆਂਧਰਾ ਪ੍ਰਦੇਸ਼ ਬਣੇਗਾ ਪੰਜਾਬ ਦੀ ਆਰਥਿਕਤਾ ਦਾ ਮਾਡਲ: ਸੰਧੂ
ਚੰਡੀਗੜ੍ਹ, 19 ਮਈ (ਪੰਜਾਬ ਟਾਈਮਜ਼ ਬਿਊਰੋ)- ਪੰਜਾਬ ਨੂੰ ਸੱਜਦਾ ਆਰਥਿਕ ਖੇਤਰ ਵਿੱਚ ਕੱਟਣ, ਸੂਬੇ ਵਿੱਚ ਨਵੇਂ ਉਦਯੋਗਿਕ ਨਿਵੇਸ਼ ਨੂੰ ਹੁਲਾਰਾ ਦੇਣ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਦਿਸ਼ਹਦੇ ਕਾਇਮ ਕਰਨ ਲਈ ਇੱਕ ਵਿਆਪਕ ਰਣਨੀਤਕ ਖਾਕਾ ਤਿਆਰ ਕੀਤਾ ਜਾ ਰਿਹਾ ਹੈ। ਇਸੇ ਸੰਦਰਭ ਵਿੱਚ ਰਾਜ ਸਭਾ ਮੈਂਬਰ (ਐਮ.ਪੀ.) ਸਤਨਾਮ ਸਿੰਘ ਸੰਧੂ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨਾਲ ਇੱਕ ਅਹਿਮ ਮੁਲਾਕਾਤ ਕੀਤੀ। ਇਸ ਉੱਚ-ਪੱਧਰੀ ਮੁਲਾਕਾਤ ਦੌਰਾਨ ਆਂਧਰਾ ਪ੍ਰਦੇਸ਼ ਦੀਆਂ ਸਫਲ ਉਦਯੋਗਿਕ ਨੀਤੀਆਂ, ਪ੍ਰਸ਼ਾਸਨਿਕ
ਸੁਧਾਰਾਂ ਅਤੇ ਤਕਨੀਕੀ ਵਿਕਾਸ ਦੇ ਮਾਡਲ ‘ਤੇ ਵਿਸਤਾਰ ਵਿੱਚ ਚਰਚਾ ਕੀਤੀ ਗਈ। ਇਸ ਦੌਰੇ ਦੌਰਾਨ ਸੰਸਦ ਮੈਂਬਰ ਸੰਧੂ ਨੇ ਗੇਮ-ਚੇਂਜਰਜ਼ ਐਂਡ ਗਲੋਬਲ ਐਕਸਲਰੇਟਰਜ਼ ਕੰਪਲੈਕਸ ਰੇਡੀਅਮ ਡਿਜੀਟਲਜ਼ ਦਾ ਦੌਰਾ ਕਰਕੇ ਉੱਥੇ ਦੇ ਤਕਨੀਕੀ ਵਿਕਾਸ ਦਾ ਜਾਇਜ਼ਾ ਵੀ ਲਿਆ। ਇਸ ਦਾ ਮੁੱਖ
ਮਕਸਦ ਇਨ੍ਹਾਂ ਸਫਲ ਰਣਨੀਤੀਆਂ ਦੇ ਅਧਾਰ ‘ਤੇ ਪੰਜਾਬ ਨੂੰ ਭਵਿੱਖੀ ਖੇਤੀ ਪ੍ਰਧਾਨ ਅਰਥਵਿਵਸਥਾ ਤੋਂ ਅੱਗੇ ਕੱਢ ਕੇ ਆਈ.ਟੀ. (9″), ਮਾਰਟੀਫੀਸ਼ੀਅਲ ਇੰਟੈਲੀਜੈਂਸ (19), ਸੈਮੀਕੰਡਕਟਰ, ਉਦਯੋਗਤਾ ਅਤੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਬਹੁ-ਪੱਖੀ ਵਿਕਾਸ ਹੱਬ ਬਣਾਉਣ ਲਈ ਇੱਕ ਠੋਸ ਨੀਤੀਗਤ ਦਸਤਾਵੇਜ਼ ਤਿਆਰ ਕਰਨਾ ਹੈ। ਜਾਣਕਾਰੀ ਦਿੰਦਿਆਂ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ‘ਈਜ਼ ਆਫ ਡੂਇੰਗ ਬਿਜ਼ਨਸ’ ਤੋਂ ਅੱਗੇ ਵਧ ਕੇ ‘ਸਪੀਡ ਆਫ ਡੂਇੰਗ ਬਿਜ਼ਨਸ’ (ਕਾਰੋਬਾਰੀ ਪ੍ਰਕਿਰਿਆਵਾਂ ਦੀ ਤੇਜ਼ ਰਫਤਾਰ) ਦਾ ਜੋ ਮਾਡਲ ਲਾਗੂ ਕੀਤਾ ਹੈ, ਉਹ ਬਹੁਤ ਪ੍ਰਭਾਵਸ਼ਾਲੀ ਹੈ।
Discussion
Be the first to comment