ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਗਰਮੀ ਤੋਂ ਰਾਹਤ ਲਈ ਮਿਲੇ 13 ਹੈਲਮੈਟ

May 27, 2026 Punjabi Page 5

ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਗਰਮੀ ਤੋਂ ਰਾਹਤ ਲਈ ਮਿਲੇ 13 ਹੈਲਮੈਟ

ਨਵੀਂ ਦਿੱਲੀ, 26 ਮਈ (ਪੰਜਾਬ ਟਾਈਮਜ਼ ਵਿਸ਼ੇਸ਼)- ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ (ਐਨ ਸੀ ਆਰ) ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਪਾਰ ਜਾਣ ਕਾਰਨ ਦਿੱਲੀ ਟ੍ਰੈਫਿਕ ਪੁਲਿਸ ਨੇ ਵਿਸ਼ੇਸ਼ ‘ਪ੍ਰਾਜੈਕਟ’ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਸੜਕਾਂ ਅਤੇ ਜ਼ਿਆਦਾ ਆਵਾਜਾਈ ਵਾਲੇ ਚੌਕਾਂ ‘ਤੇ ਲੰਮੇ ਸਮੇਂ ਤੱਕ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਨੂੰ ਅਤਿ ਦੀ ਗਰਮੀ ਤੋਂ ਬਚਾਉਣ ਲਈ ਕੂਲਿੰਗ ਕਿੱਟਾਂ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਸੁਰੱਖਿਅਤ ਬੁਲੇਟ ਪਰੂਫ ਹੈਲਮੈਟ ਵੀ ਸ਼ਾਮਲ ਹਨ।

ਤਿੰਨ ਮੂਰਤੀ ਗੋਲਚੱਕਰ ਅਤੇ ਹੋਰ ਪ੍ਰਮੁੱਖ ਸਥਾਨਾਂ ‘ਤੇ ਤਾਇਨਾਤ ਟ੍ਰੈਫਿਕ ਸਟਾਫ ਨੂੰ ਇਨ੍ਹਾਂ ਵਿਸ਼ੇਸ਼ ਕੂਲਿੰਗ ਹੈਲਮੈਟ, ਪੋਰਟੇਬਲ ਪੱਖਿਆਂ ਅਤੇ ਐਮਰਜੈਂਸੀ ਹਾਈਡ੍ਰੇਸ਼ਨ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਸੀਨੀਅਰ ਪੁਲਿਸ ਅਫਸਰ ਨੇ ਦੱਸਿਆ ਕਿ ਇਹ ‘ਪ੍ਰਾਜੈਕਟ’ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਅਤੇ ਗਰਮੀ ਤੋਂ ਬਚਾਉਣ ਦੀ ਵਿਆਪਕ ਰਣਨੀਤੀ ਦੇ ਹਿੱਸੇ ਵਜੋਂ ਸ਼ੁਰੂ ਕੀਤਾ ਗਿਆ ਹੈ। ਇਸ ਦਾ ਮੁੱਖ ਮਕਸਦ ਸਿੱਧੀ ਧੁੱਪ ਵਿੱਚ ਲੰਮੇ ਸਮੇਂ ਤੱਕ ਟ੍ਰੈਫਿਕ ਪ੍ਰਬੰਧਨ ਸੰਭਾਲਣ ਵਾਲੇ ਮੁਲਾਜ਼ਮਾਂ ਵਿੱਚ ਲੂ ਅਤੇ ਪਾਣੀ ਦੀ ਕਮੀ ਦੇ ਖਤਰੇ ਨੂੰ ਘਟਾਉਣਾ ਹੈ।

Discussion

Be the first to comment

Join in

Leave a comment

Your Email address will not be published.