ਕਬੱਡੀ ਟ੍ਰੇਨਿੰਗ ਕੈਂਪ ਮਲਸੀਆਂ ਵਲੋਂ ਸੀਜ਼ਨ 12ਵੇਂ ਦਾ ਕੀਤਾ ਗਿਆ ਉਦਘਾਟਨ : ਪਰਮਜੀਤ ਪੰਮਾ ਕੱਪ

Author: ਮਹਿੰਦਰ ਸਿੰਘ ਪੰਮਾ

ਸ਼ਾਹਕੋਟ, 22 ਮਈ (ਮਹਿੰਦਰ ਸਿੰਘ ਪੰਮਾ) – ‘ਕਬੱਡੀ ਟ੍ਰੇਨਿੰਗ ਕੈਂਪ ਮਲਸੀਆਂ’ ਦੇ ਕੋਚ ਪਰਮਜੀਤ ਸਿੰਘ ਨਿਮਾਣੀਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੱਲ ਮਲਸੀਆਂ ਵਿਖੇ ਇੰਟਰਨੈਸ਼ਨਲ ਕਬੱਡੀ ਖਿਡਾਰੀਆਂ ਵੱਲੋਂ ਸੰਯੁਕਤ ਰੂਪ ‘ਚ 12ਵੇਂ ਸੀਜ਼ਨ ਦਾ ਉਦਘਾਟਨ ਕੀਤਾ ਗਿਆ। ਉਦਘਾਟਨੀ ਸਮਾਰੋਹ ‘ਚ ਪਾਲਾ ਮਲਸੀਆਂ,ਹਰਮਨ ਮੱਲ੍ਹੀ,ਬਿੰਦਾ ਉਬੇਰਾ ਅਤੇ ਲੱਭਣ ਮੱਲ੍ਹੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਪੰਮਾ ਕੋਚ ਨੇ ਦੱਸਿਆ ਕਿ 12ਵੇਂ ਸੀਜ਼ਨ ‘ਚ ਨਵੇਂ ਤੇ ਪੁਰਾਣੇ ਤਕਰੀਬਨ 100 ਖਿਡਾਰੀ ਟ੍ਰੇਨਿੰਗ ਲੈ ਰਹੇ ਹਨ। ਇਸ ਮੌਕੇ ਪਰਮਜੀਤ ਸਿੰਘ ਪੰਮਾ ਨਿਮਾਣੀਪੁਰ ਨੇ ਦੱਸਿਆ ਕਿ ਕਬੱਡੀ ਟ੍ਰੇਨਿੰਗ ਕੈਂਪ ਦਾ ਮੁੱਖ ਨਿਸ਼ਾਨਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਹੀ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਤੋਂ ਦੂਰ ਰੱਖ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਕਬੱਡੀ ਟ੍ਰੇਨਿੰਗ ਕੈਂਪ ਵਿਚ ਕਿਸੇ ਖਿਡਾਰੀ ਤੋਂ ਕੋਈ ਫੀਸ ਨਹੀਂ ਲਈ ਜਾਂਦੀ, ਜਿਸ ਕਰਕੇ ਨੌਜਵਾਨ ਕੈਂਪ ‘ਚ ਵੱਧ ਚੜ੍ਹ ਕੇ ਭਾਗ ਲੈ ਰਹੇ ਹਨ। ਇਸ ਮੌਕੇ ਕਬੱਡੀ ਕੋਚ ਪਰਮਜੀਤ ਸਿੰਘ ਪੰਮਾ ਨਿਮਾਣੀਪੁਰ , ਇੰਟਰਨੈਸ਼ਨਲ ਖਿਡਾਰੀ ਲੱਕੀ ਨਸਰਾਲਾ, ਫਰਿਆਦ ਭਾਗੋਪੁਰ, ਲੱਭਣ ਮਲਸੀਆਂ, ਅਮਿਤ ਬੂਤੀ ਮਾਧੋਪੁਰ,ਲੱਖਵੰਤ ਕਹਾਲ,ਗੁਰਦੇਵ ਕਹਾਲਾ, ਸੋਮਾ ਗਾਹਰਾ,ਕਰਨ ਸਾਈ ਮਲਸੀਆਂ, ਬਿੰਦਾ ਮਲਸੀਆਂ,ਪਨੀ ਮਲਸੀਆਂ, ਭਰਤ ਹਰਿਆਣਾ,ਪੰਡਿਤ ਤਲਵੰਡੀ ਸ਼ੇਖਾਂ, ਮੇਜਰ ਸਿੰਘ ਈਸੇਵਾਲ ਅਤੇ ਕੁਮੈਂਟਰ ਤੇ ਰੇਫਰੀ ਆਦਿ ਹਾਜ਼ਰ ਸਨ।

ਮਸਵਾਈ ਕਰਮਚਾਰੀਆਂ ਦੀ ਹੜਤਾਲ ਖਤਮ

ਅੱਜ ਤੋਂ ਮੁੜ ਸ਼ੁਰੂ ਹੋਣਗੀਆਂ ਸਫਾਈ ਸੇਵਾਵਾਂ : ਵਿਧਾਇਕ ਗੁਰਦਿੱਤ ਸਿੰਘ ਸੇਖੋਂ

ਨਿਜੀ ਪੱਤਰ ਪ੍ਰੇਰਕ, ਹਰਪ੍ਰੀਤ ਕੁਮਾਰ ਮਲਹੋਤਰਾ

ਬਟਾਲਾ, 22 ਮਈ, (ਨਿਜੀ ਪੱਤਰ ਪ੍ਰੇਰਕ, ਹਰਪ੍ਰੀਤ ਕੁਮਾਰ ਮਲਹੋਤਰਾ)-ਪਿਛਲੇ ਕਰੀਬ 17 ਦਿਨਾਂ ਤੋਂ ਨਗਰ ਕੌਂਸਲ ਦੇ ਬਾਹਰ ਸਫਾਈ ਕਰਮਚਾਰੀਆਂ ਵੱਲੋਂ ਚੱਲਦੀ ਆ ਰਹੀ ਹੜਤਾਲ ਨੂੰ ਕੱਲ੍ਹ ਦੇਰ ਸ਼ਾਮੀਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਖਤਮ ਕਰਵਾ ਦਿੱਤਾ ਗਿਆ ਹੈ।

ਇਹ ਜਾਣਕਾਰੀ ਹਲਕਾ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਅੱਜ ਤੋਂ ਹੀ ਸਫਾਈ ਕਰਮਚਾਰੀ ਸ਼ਹਿਰ ਵਿੱਚ ਪਏ ਕੂੜੇ ਦੇ ਢੇਰਾਂ ਨੂੰ ਚੁੱਕਣ ਦਾ ਕੰਮ ਸ਼ੁਰੂ ਕਰਨਗੇ ਅਤੇ ਸ਼ਹਿਰ ਦੀ ਸਫਾਈ ਵੀ ਤੁਰੰਤ ਪ੍ਰਭਾਵ ਨਾਲ ਕਰਵਾਈ ਜਾਵੇਗੀ।

ਉਨ੍ਹਾਂ ਕਿਹਾ ਕਿ ਕੱਲ੍ਹ ਤੱਕ ਪੂਰੇ ਸ਼ਹਿਰ ਦੀ ਸਫਾਈ ਮੁਕੰਮਲ ਕਰ ਲਈ ਜਾਵੇਗੀ ਅਤੇ ਸਫਾਈ ਪ੍ਰਬੰਧ ਪਹਿਲਾਂ ਵਾਂਗ ਸੁਚਾਰੂ ਢੰਗ ਨਾਲ ਚੱਲਣ ਲੱਗਣਗੇ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਬਿਹਤਰ ਸਫਾਈ ਸੇਵਾਵਾਂ ਪ੍ਰਦਾਨ ਕਰਨਾ ਸਰਕਾਰ ਦੀ ਪਹਿਲ ਹੈ।

ਸ੍ਰੀ ਕਰਨਦੀਪ ਸਿੰਘ ਪੀ.ਸੀ.ਐਸ. ਫਰੀਦਕੋਟ ਦੇ ਅਬਜ਼ਰਵਰ ਨਿਯੁਕਤ

ਕੋਟਕਪੂਰਾ, 22 ਮਈ (ਹਿੰਦੂ ਮਲਹੋਤਰਾ, ਬਲਜੀਤ ਸਿੰਘ ਧੀਂਗਾ, ਰਾਜ ਬਾਘਾ, ਰੋਹਿਤ ਕੁਮਾਰ ਮਲਹੋਤਰਾ)-ਪੰਜਾਬ ਰਾਜ ਵਿੱਚ ਨਗਰ ਨਿਗਮ/ਨਗਰ ਕੌਂਸਲ ਚੋਣਾਂ-2026 ਮਿਤੀ 26 ਮਈ 2026 ਨੂੰ ਕਰਵਾਈਆਂ ਜਾ ਰਹੀਆਂ ਹਨ। ਚੋਣ ਪ੍ਰਕਿਰਿਆ ਨੂੰ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਸੰਪੰਨ ਕਰਵਾਉਣ ਲਈ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਸ੍ਰੀ ਕਰਨਦੀਪ ਸਿੰਘ, ਪੀ.ਸੀ.ਐਸ. ਨੂੰ ਜ਼ਿਲ੍ਹਾ ਫਰੀਦਕੋਟ ਲਈ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਰਾਹੁਲ ਬਾਵਾ ਨੇ ਦਿੱਤੀ।

ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਸ੍ਰੀ ਵਿਸ਼ਾਲ ਕਾਰਜਕਾਰੀ ਇੰਜੀਨੀਅਰ ਜਲ ਨਿਕਾਸ ਕਮ ਮਾਈਨਿੰਗ ਤੇ ਜ਼ਿਲ੍ਹਾ/ਸਬ ਡਵੀਜ਼ਨਲ ਜਲ ਸਰੋਤ ਵਿਭਾਗ ਫਰੀਦਕੋਟ ਨੂੰ ਉਨ੍ਹਾਂ ਦੇ ਨਾਲ ਲਾਇਜ਼ਨ ਅਫਸਰ ਤੇ ਸ੍ਰੀ ਗੁਰਮੀਤ ਸਿੰਘ (ਮੋਬਾਇਲ ਨੰਬਰ 90410-80543) ਉਪ ਮੰਡਲ ਅਫਸਰ ਫੋਰੈਸਟ ਮੋਬਾਇਲ ਨੂੰ ਲਾਇਜ਼ਨ ਅਫਸਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਵੋਟਰ, ਉਮੀਦਵਾਰ ਜਾਂ ਰਾਜਨੀਤਿਕ ਪਾਰਟੀਆਂ ਚੋਣ ਪ੍ਰਕਿਰਿਆ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ, ਜਾਣਕਾਰੀ ਜਾਂ ਸੂਚਨਾ ਲਈ ਉਨ੍ਹਾਂ ਨਾਲ ਮੋਬਾਇਲ ਨੰਬਰ 95011-66444 ਤੇ ਸੰਪਰਕ ਕਰ ਸਕਦੇ ਹਨ।

===AUTHOR’S NAME AND AFFILIATION===

CBI arrests Pune school teacher for leak-ing NEET-UG Physics questions-11 held so far

PT News, New Delhi, May 22

The CBI has arrested another key accused who was the source of the NEET-UG 2026 Physics question paper leak. Manisha Sanjay Havaldar, currently employed at Seth Hiralal Saraf Prashala, Pune, was arrested after thorough interrogation by CBI. The agency said Havaldar was involved in the NEET-UG 2026 process and was appointed as an expert by National Testing Agency (NTA). She had full access to the Physics question papers. In April 2026, she shared several questions from the Physics section of the exam with co-accused Manisha Mandhare, who was arrested on May 16. The questions she shared matched those in the NEET-UG 2026 Physics question paper sets.

===AUTHOR’S NAME AND AFFILIATION===
PT News

ਮਾਡਲ ਟਾਊਨ ਕਈ ਸਹੂਲਤਾਂ ਤੋਂ ਸੱਖਣਾ

ਗਰਾਊਂਡ ਨਾਲ ਜੁੜੇ 300-400 ਮੁੰਡੇ ਕੁੜੀਆਂ ਖੇਡਦੇ ਪ੍ਰੇਸ਼ਾਨ

ਫਗਵਾੜਾ/ਮਾਡਲ ਟਾਊਨ, 22 ਮਈ (ਗੁਰਵਿੰਦਰ ਸਿੰਘ ਲੜੋਆ)-ਮਾਡਲ ਟਾਊਨ ਦੇ ਅੰਦਰਲੀ ਸਹੂਲਤਾਂ ਤੋਂ ਸੱਖਣੀ ਅਤੇ ਸੱਭਿਆਚਾਰਕ ਕੇਂਦਰ ਦੀ ਪ੍ਰਾਈਵੇਟ ਕੰਪਨੀ ਨਾਜਰ ਰੇਡੀਓ ਲਈ ਹਰ ਤਰ੍ਹਾਂ ਤੋਂ ਮੁਕੰਮਲ ਪੇਸ਼ੇਵਰ ਗਰਾਊਂਡ ਬਣਿਆ ਹੋਇਆ ਹੈ ਜਿਸ ਵਿੱਚ ਬੱਚੇ ਖੇਡਦੇ ਹਨ। ਪਿਛਲੇ ਪੰਜ ਸਾਲਾਂ ਤੋਂ ਵੱਖ-ਵੱਖ ਖੇਡਾਂ ਦੇ ਖਿਡਾਰੀਆਂ ਨੂੰ ਨਿਰਾਸ਼ਾ ਤੋਂ ਲੰਘਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਗਰਾਊਂਡ ਵਿੱਚ ਸਹੂਲਤਾਂ ਦੀ ਘਾਟ ਕਾਰਨ ਖਿਡਾਰੀਆਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜਾਣਕਾਰੀ ਮੁਤਾਬਕ ਮਾਡਲ ਟਾਊਨ ਵਿੱਚ ਪੇਸ਼ੇਵਰ ਖੇਡ ਟਰੈਕ ਬਣਿਆ ਹੋਇਆ ਹੈ ਜਿੱਥੇ ਬੱਚੇ ਹਰ ਰੋਜ਼ ਸਵੇਰੇ ਤੇ ਸ਼ਾਮ ਪ੍ਰੈਕਟਿਸ ਕਰਦੇ ਹਨ। ਮਾਡਲ ਟਾਊਨ ਵਿੱਚ ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਜਿਵੇਂ ਕਿ ਕ੍ਰਿਕਟ, ਬਾਸਕਟਬਾਲ, ਵਾਲੀਬਾਲ ਅਤੇ ਫੁੱਟਬਾਲ ਆਦਿ। ਇੱਥੇ ਬੱਚੇ ਆਸਾਨੀ ਨਾਲ ਪ੍ਰੈਕਟਿਸ ਕਰ ਸਕਦੇ ਹਨ। ਇਸ ਗਰਾਊਂਡ ਵਿੱਚ ਪਿਛਲੇ ਪੰਜ ਸਾਲਾਂ ਤੋਂ ਬੱਚੇ ਖੇਡਦੇ ਹਨ। ਮਾਡਲ ਟਾਊਨ ਵਿੱਚ ਤਕਰੀਬਨ 40 ਫੀਸਦੀ ਤੋਂ ਵੱਧ ਪਰਿਵਾਰ ਬੱਚਤ ਕਰਦੇ ਹਨ। ਇੱਥੇ ਬੱਚੇ ਪੇਸ਼ੇਵਰ ਤੋਂ ਲੈ ਕੇ ਪਾਸੇ ਪਿੰਡਾਂ ਵਿੱਚ ਵੀ ਆ ਰਹੇ ਹਨ। ਇਸ ਤਰੀਕੇ ਨਾਲ ਇਸ ਵਕਤ ਮਾਡਲ ਟਾਊਨ ਨਾਲ 300-400 ਦੇ ਕਰੀਬ ਬੱਚੇ ਜੁੜੇ ਹਨ। ਜੇਕਰ ਇਸ ਤਰ੍ਹਾਂ ਦੇ ਗਰਾਊਂਡ ਦੇ ਹਾਲਾਤ ਰਹੇ ਤਾਂ ਆਉਣ ਵਾਲੇ ਦਿਨਾਂ ਵਿੱਚ ਬੱਚਿਆਂ ਦਾ ਭਵਿੱਖ ਪੂਰੀ ਤਰ੍ਹਾਂ ਖਰਾਬ ਹੋ ਜਾਵੇਗਾ।

ਮਾਡਲ ਟਾਊਨ ਨੂੰ ਪੇਸ਼ੇਵਰ ਖੇਡ ਕਾਰਨ ਬੱਚਿਆਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਡਲ ਟਾਊਨ ਵਿੱਚ ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਜਿਵੇਂ ਕਿ ਕ੍ਰਿਕਟ, ਬਾਸਕਟਬਾਲ, ਵਾਲੀਬਾਲ ਅਤੇ ਫੁੱਟਬਾਲ ਆਦਿ। ਇੱਥੇ ਬੱਚੇ ਆਸਾਨੀ ਨਾਲ ਪ੍ਰੈਕਟਿਸ ਕਰ ਸਕਦੇ ਹਨ। ਇਸ ਗਰਾਊਂਡ ਵਿੱਚ ਪਿਛਲੇ ਪੰਜ ਸਾਲਾਂ ਤੋਂ ਬੱਚੇ ਖੇਡਦੇ ਹਨ। ਮਾਡਲ ਟਾਊਨ ਵਿੱਚ ਤਕਰੀਬਨ 40 ਫੀਸਦੀ ਤੋਂ ਵੱਧ ਪਰਿਵਾਰ

ਨਵਾਂ ਕਿਲ੍ਹਾ ਵਿਖੇ ਸਾਲਾਨਾ ਸ਼ਹੀਦੀ ਜੋੜ ਮੇਲਾ 29.30 ਤੇ 31 ਨੂੰ ਮਨਾਇਆ ਜਾਵੇਗਾ : ਰਾਣਾ

ਸ਼ਾਹਕੋਟ, 22 ਮਈ (ਸੁਰਿੰਦਰ ਸਿੰਘ ਪੱਪਾ)-ਗੁਰਦੁਆਰਾ ਸ਼ਹੀਦ ਅਸਥਾਨ ਨਵਾਂ ਕਿਲ੍ਹਾ ਵਿਖੇ ਸਾਲਾਨਾ ਸ਼ਹੀਦੀ ਜੋੜ ਮੇਲਾ 29.30 ਤੇ 31 ਮਈ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਰਾਣਾ ਨੇ ਦੱਸਿਆ ਕਿ ਐਨ.ਆਰ.ਆਈ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਉਕਤ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ। ਉਨ੍ਹਾਂ + ਦੱਸਿਆ ਕਿ 29 ਮਈ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ। ਉਨ੍ਹਾਂ + ਦੱਸਿਆ ਕਿ 31 ਮਈ ਨੂੰ ਸਭ ਤੋਂ ਪਹਿਲਾਂ ਸਵੇਰੇ 7 ਵਜੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਜਾਵੇਗਾ। ਉਪਰੰਤ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਭੋਗ ਪੈਣ ਉਪਰੰਤ ਖੁੱਲ੍ਹੇ ਪੰਡਾਲ ਵਿਚ ਧਾਰਮਿਕ ਦੀਵਾਨ ਸਜਾਇਆ ਜਾਵੇਗਾ। ਜਿਸ ਵਿਚ ਭਾਈ ਸੁਰਿੰਦਰ ਸਿੰਘ ਜੀ ਦਾ ਕੀਰਤਨੀ ਜਥਾ ਸੰਗਤਾਂ ਨੂੰ ਰਸ ਭਿੰਨੀ ਗੁਰਬਾਣੀ ਦੇ ਕੀਰਤਨ ਨਾਲ ਨਿਹਾਲ ਕਰੇਗਾ।

ਇਸ ਤੋਂ ਬਾਅਦ ਭਾਈ ਮੇਜਰ ਸਿੰਘ ਸੁਲਤਾਨਪੁਰ ਲੋਧੀ ਦਾ ਢਾਡੀ ਜਥਾ ਅਤੇ ਭਾਈ ਸਤਨਾਮ ਸਿੰਘ ਸਿਦਕੀ ਦਾ ਢਾਡੀ ਜਥਾ ਸੰਗਤਾਂ ਨੂੰ ਵਾਰਾਂ ਸੁਣਾ ਕੇ ਨਿਹਾਲ ਕਰਨਗੇ। ਭੋਗ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤੇਗਾ। ਪ੍ਰਧਾਨ ਜਗਦੀਸ਼ ਸਿੰਘ ਰਾਣਾ ਨੇ ਦੱਸਿਆ ਕਿ ਇਸ ਸਮਾਗਮ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਕਲਿਆਣ ਉਚੇਚੇ ਤੌਰ ਤੇ ਸ਼ਿਰਕਤ ਕਰਨਗੇ।

ਆਨ-ਸਕ੍ਰੀਨ ਮਾਰਕਿੰਗ ਨਾਲ ਪ੍ਰੀਖਿਆ ਮੁਲਾਂਕਣ ਵਿੱਚ ਆਈ ਪਾਰਦਰਸ਼ਿਤਾ ਦੀ ਨਵੀਂ ਲਹਿਰ : ਡਾ. ਰਾਮ ਕਿਸ਼ਨ

ਡਾ. ਰਾਮ ਕਿਸ਼ਨ ਯਾਦਵ, ਪ੍ਰਿੰਸੀਪਲ, ਮੀਰਾ ਪਬਲਿਕ ਸਕੂਲ

ਸਰਦੂਲਗੜ੍ਹ, 22 ਮਈ (ਰਣਜੀਤ ਗਰਗ)-ਮੀਰਾ ਪਬਲਿਕ ਸਕੂਲ ਦੇ ਪ੍ਰਿੰਸੀਪਲ ਡਾ. ਰਾਮ ਕਿਸ਼ਨ ਯਾਦਵ ਨੇ ਦੱਸਿਆ ਕਿ ਦੇਸ਼ ਦੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਵਜੋਂ ‘ਆਨ-ਸਕ੍ਰੀਨ ਮਾਰਕਿੰਗ’ (ਏ ਐੱਸ ਐੱਮ) ਪ੍ਰਣਾਲੀ ਤੇਜ਼ੀ ਨਾਲ ਪ੍ਰਸਿੱਧ ਹੋ ਰਹੀ ਹੈ। ਵੱਖ-ਵੱਖ ਸਿੱਖਿਆ ਬੋਰਡਾਂ ਦੁਆਰਾ ਅਪਣਾਈ ਜਾ ਰਹੀ ਇਹ ਡਿਜੀਟਲ ਮੁਲਾਂਕਣ ਪ੍ਰਕਿਰਿਆ ਨਾ ਸਿਰਫ ਪਾਰਦਰਸ਼ਿਤਾ ਵਧਾ ਰਹੀ ਹੈ, ਸਗੋਂ ਨਤੀਜਿਆਂ ਦੀ ਭਰੋਸੇਯੋਗਤਾ ਨੂੰ ਵੀ ਮਜ਼ਬੂਤ ਕਰ ਰਹੀ ਹੈ। ਡਾ. ਯਾਦਵ ਦੱਸਦੇ ਹਨ ਕਿ

ਰਵਾਇਤੀ ਕਾਪੀ ਜਾਂਚ ਪ੍ਰਣਾਲੀ ਵਿੱਚ ਮਨੁੱਖੀ ਗਲਤੀਆਂ ਅਤੇ ਪੱਖਪਾਤ ਦਾ ਖਦਸ਼ਾ ਬਣਿਆ ਰਹਿੰਦਾ ਸੀ, ਉੱਥੇ ਹੀ ‘ਆਨ-ਸਕ੍ਰੀਨ ਮਾਰਕਿੰਗ’ ਨੇ ਇਨ੍ਹਾਂ ਸਮੱਸਿਆਵਾਂ ਨੂੰ ਕਾਫੀ ਹੱਦ ਤੱਕ ਖਤਮ ਕਰ ਦਿੱਤਾ ਹੈ। ਇਸ ਪ੍ਰਣਾਲੀ ਦੇ ਅਧੀਨ ਪ੍ਰੀਖਿਆ ਉੱਤਰ-ਪੁਸਤਕਾਵਾਂ ਨੂੰ ਕੰਪਿਊਟਰ ਸਕ੍ਰੀਨ ‘ਤੇ ਜਾਂਚਦੇ ਹਨ, ਜਿਸ ਨਾਲ ਹਰ ਇੱਕ ਮੁਲਾਂਕਣ ਪ੍ਰਕਿਰਿਆ ਦਾ ਡਿਜੀਟਲ ਰਿਕਾਰਡ ਸੁਰੱਖਿਅਤ ਰਹਿੰਦਾ ਹੈ। ਪਾਰਦਰਸ਼ਿਤਾ ਵਿੱਚ ਵਾਧਾ, ਗਲਤੀਆਂ ਵਿੱਚ ਕਮੀ ਅਤੇ ਤੇਜ਼ੀ

ਨਾਲ ਨਤੀਜੇ, ਇਹੀ ਹੈ ਆਨ-ਸਕ੍ਰੀਨ ਮਾਰਕਿੰਗ ਦਾ ਫਾਇਦਾ। ਅੱਗੇ ਡਾ. ਯਾਦਵ ਦੱਸਦੇ ਹਨ ਕਿ ਇਸ ਦੇ ਲਾਗੂ ਹੋਣ ਤੋਂ ਬਾਅਦ ਨਤੀਜਿਆਂ ਦਾ ਐਲਾਨ ਸਮੇਂ ਸਿਰ ਅਤੇ ਵਧੇਰੇ ਸਟੀਕ ਹੋ ਰਿਹਾ ਹੈ। ਇਸ ਦੇ ਨਾਲ ਹੀ, ਕਿਸੇ ਵੀ ਪ੍ਰਕਾਰ ਦੀ ਬੇਨਿਯਮੀ ਦੀ ਜਾਂਚ ਕਰਨੀ

ਦੀ ਪਹਿਲਾਂ ਦੀ ਤੁਲਨਾ ਵਿੱਚ ਵਧੇਰੇ ਆਸਾਨ ਹੋ ਗਿਆ ਹੈ। ਡਾ. ਯਾਦਵ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ‘ਆਨ-ਸਕ੍ਰੀਨ ਮਾਰਕਿੰਗ’ ਦੇਸ਼ ਭਰ ਵਿੱਚ ਇੱਕ ਮਿਆਰੀ ਪ੍ਰਣਾਲੀ ਬਣ ਸਕਦੀ ਹੈ।

ਕੁਲਤਾਰ ਸਿੰਘ ਸੰਧਵਾਂ ਨੇ ਵਾਰਡ ਨੰਬਰ ਅੱਠ ਵਿੱਚ ਜਾ ਕੇ ਵੋਟਾਂ ਮੰਗੀਆਂ

ਕੋਟਕਪੂਰਾ, 22 ਮਈ ( ਰਿਪੂ ਮਲਹੋਤਰਾ, ਬਲਜੀਤ ਸਿੰਘ ਧੀਮਾ, ਰਾਜ ਬਾਘਾ, ਰੋਹਿਤ ਕੁਮਾਰ ਮਲਹੋਤਰਾ)-ਕੋਟਕਪੂਰਾ ਦੇ ਵਾਰਡ ਨੰਬਰ ਅੱਠ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੰਤਰਦੀਪ ਸਿੰਘ ਬਰਾੜ ਤੇ ਹੱਕ ਵਿੱਚ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਵੋਟਾਂ ਮੰਗੀਆਂ ਤੇ ਘਰ ਘਰ ਜਾ ਕੇ ਲੋਕਾਂ ਨੂੰ ਪ੍ਰੇਰਿਤ ਕਰਦਿਆਂ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ਹਿਰ ਦਾ ਵਿਕਾਸ ਕੀਤਾ

ਜਿੱਤ ਕੇ ਪਿਛਲੇ ਲੰਮੇ ਸਮੇਂ ਆਮ ਆਦਮੀ ਪਾਰਟੀ ਦੀ ਨਿਗਰਾਨੀ ਹੇਠ ਵਾਰਡਾਂ ਵਿੱਚ ਵਿਕਾਸ ਦੇ ਕੰਮ ਕਰਵਾਏ ਹਨ। ਉਹਨਾਂ ਦੱਸਿਆ ਕਿ ਲੋਕਾਂ ਨੂੰ ਪੀਣ ਲਈ ਸਾਫ ਪਾਣੀ ਵਾਸਤੇ ਵੀ ਕਈ ਕੰਮ ਕਰਵਾਏ ਜਾ ਰਹੇ ਹਨ। ਇਸ ਮੌਕੇ ਉਹਨਾਂ ਦਾਅਵਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਰੇ ਵਾਰਡਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ ਅਤੇ ਨਗਰ ਕੌਂਸਲ ਕੋਟਕਪੂਰਾ ਵਿੱਚ ਪੂਰਨਮਈ ਜਿਸ ਨਾਲ ਸ਼ਹਿਰ ਦਾ ਤੇਜ਼ੀ ਨਾਲ ਵਿਕਾਸ ਹੋਵੇਗਾ।

ਦਸਮੇਸ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਓਲੰਪਿਆਡ ‘ਚ ਲਾਈ ਤਗਮਿਆਂ ਦੀ ਝੜੀ

ਕੋਟਕਪੂਰਾ, 22 ਮਈ (ਸਿੰਘ ਮਲਹੋਤਰਾ, ਬਲਜੀਤ ਸਿੰਘ ਧੀਮਾ, ਰਾਜ ਬਾਜਵਾ, ਰਹਿਤ ਕੁਮਾਰ ਮਲਹੋਤਰਾ)- ਸਥਾਨਕ ਦਸਮੇਸ਼ ਪਬਲਿਕ ਸਕੂਲ ਵਿੱਚ ਅੰਤਰਰਾਸ਼ਟਰੀ ਸਿਲਵਰ ਜ਼ੋਨ ਓਲੰਪਿਆਡ ਵਿੱਚ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਭਾਗ ਲਿਆ। ਇਹ ਇਹ ਜ਼ਿਕਰਯੋਗ ਹੈ ਕਿ ਅੰਗਰੇਜ਼ੀ ਓਲੰਪਿਆਡ ਵਿੱਚ ਵਿਦਿਆਰਥੀਆਂ ਨੇ 5 ਸੋਨੇ, 8 ਚਾਂਦੀ ਅਤੇ 8 ਕਾਂਸੀ ਦੇ ਤਗਮੇ ਹਾਸਲ ਕੀਤੇ। ਇਸੇ ਤਰ੍ਹਾਂ ਗਣਿਤ ਓਲੰਪਿਆਡ ਵਿੱਚ 5 ਸੋਨੇ, 5 ਚਾਂਦੀ ਤੇ 3 ਕਾਂਸੀ; ਜਦਕਿ ਤਰਕ ਅਤੇ ਯੋਗਤਾ (ਰੀਜ਼ਨਿੰਗ) ਓਲੰਪਿਆਡ ਵਿੱਚ 1 ਸੋਨੇ ਅਤੇ 1 ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਵਿਗਿਆਨ ਓਲੰਪਿਆਡ ਵਿੱਚ ਵਿਦਿਆਰਥੀਆਂ ਨੇ 5 ਸੋਨੇ, 4 ਚਾਂਦੀ ਤੇ 4 ਕਾਂਸੀ ਦੇ ਤਗਮੇ ਜਿੱਤੇ। ਪ੍ਰਤਿਭਾ ਖੋਜ (ਟੈਲੰਟ ਹੰਟ) ਓਲੰਪਿਆਡ ਵਿੱਚ 4 ਸੋਨੇ, 4 ਚਾਂਦੀ ਤੇ 4 ਕਾਂਸੀ ਦੇ ਤਗਮੇ ਅਤੇ ਸਟੇਜ ਓਲੰਪਿਆਡ ਵਿੱਚ 1 ਸੋਨੇ, 1 ਚਾਂਦੀ ਤੇ 1 ਕਾਂਸੀ ਦਾ ਤਗਮਾ ਹਾਸਲ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ।

ਸਕੂਲ ਦੇ ਪ੍ਰਿੰਸੀਪਲ ਡਾ. ਟੁਰਨਾ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਜਿਹੇ ਅੰਤਰਰਾਸ਼ਟਰੀ ਮੁਕਾਬਲੇ ਬੱਚਿਆਂ ਵਿੱਚ ਸਿੱਖਣ ਦੀ ਲਗਨ, ਮੁਕਾਬਲੇ ਦੀ ਭਾਵਨਾ ਅਤੇ ਆਤਮ-ਵਿਸ਼ਵਾਸ ਪੈਦਾ ਕਰਦੇ ਹਨ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ. ਜਸਬੀਰ ਸਿੰਘ ਸੰਧੂ ਨੇ ਵੀ ਇਸ ਸ਼ਾਨਦਾਰ ਪ੍ਰਾਪਤੀ ਲਈ ਸਮੂਹ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਹਾਰਦਿਕ ਵਧਾਈ ਦਿੱਤੀ।