ਵਿਧਾਨ ਸਭਾ ਸਪੀਕਰ ਦੀ ਪਤਨੀ ਗੁਰਪ੍ਰੀਤ ਕੌਰ ਸੇਖਵਾਂ ਨੇ ਮਨਪ੍ਰੀਤ ਕੌਰ ਵਿਰਦੀ ਦੀ ਚੋਣ ਮੁਹਿੰਮ ਵਿੱਚ ਲਿਆਂਦੀ ਤੇਜ਼ੀ
ਬਟਾਲਾ, 22 ਮਈ (ਬਿੱਗ ਮਲਹੋਤਰਾ, ਬਲਜੀਤ ਸਿੰਘ ਬੀਟਾ, ਰਾਜ ਬਾਬਰ, ਰਹਿਤ ਕੁਮਾਰ ਮਲਹੋਤਰਾ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੇਖਵਾਂ ਜੀ ਪਤਨੀ ਗੁਰਪ੍ਰੀਤ ਕੌਰ ਸੇਖਵਾਂ ਵਲੋਂ ਅੱਜ ਵਾਰਡ ਨੰਬਰ ਪੰਜ ਵਿੱਚ ਮਨਪ੍ਰੀਤ ਕੌਰ ਵਿਰਦੀ ਦੀ ਚੋਣ ਮੁਹਿੰਮ ਨੂੰ ਹੋਰ ਮਜਬੂਤੀ ਦੇਣ ਲਈ ਵਾਰਡ ਦੀਆਂ ਗਲੀਆਂ ਗਲੀਆਂ ਵਿੱਚ ਜਾ ਕੇ ਉਹਨਾਂ ਦੇ ਹੱਕ ਵਿੱਚ ਵੋਟਾਂ ਮੰਗੀਆਂ ਜਿਸ ਦੇ ਨਾਲ ਮਾਰਕੀਟ ਕਮੇਟੀ ਬਟਾਲਾ ਦੇ ਚੇਅਰਮੈਨ ਗੁਰਮੀਤ ਸਿੰਘ ਅਰੋੜਾਵਾਸੀ ਵੀ ਨਾਲ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਗੁਰਪ੍ਰੀਤ ਕੌਰ ਸੇਖਵਾਂ ਨੇ ਦੱਸਿਆ ਕਿ ਵਾਰਡ ਨੰਬਰ ਪੰਜ ਵਿੱਚ ਵੱਧ ਤੋਂ ਵੱਧ ਵਿਕਾਸ ਕਾਰਜ ਹੋਣ ਹਨ ਤੇ ਪੂਰੇ ਸਹਿਰ ਦੀਆਂ ਗਲੀਆਂ ਅਤੇ ਵਾਰਡਾਂ ਦੀਆਂ ਗਲੀਆਂ ਕੁਲਤਾਰ ਸਿੰਘ ਸੇਖਵਾਂ ਦੀ ਅਗਵਾਈ ਵਿੱਚ ਬਣੀਆਂ ਹਨ। ਉਹਨਾਂ ਦੱਸਿਆ ਕਿ ਸੇਖਰ
ਬਟਾਲਾ ਹਲਕੇ ਦਾ ਵਿਕਾਸ ਹੋਇਆ ਹੈ ਤੇ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਹੈ। ਇਸ ਸਮੇਂ ਮਨਪ੍ਰੀਤ ਕੌਰ ਵਿਰਦੀ ਨੇ ਦੱਸਿਆ ਕਿ ਉਹਨਾਂ ਦੇ ਪਤੀ ਸਰਵਨ ਸਿੰਘ ਵਿਰਦੀ ਨੇ ਹਮੇਸ਼ਾ ਹੀ ਇਲਾਕੇ ਦੀਆਂ ਸਮੱਸਿਆਵਾਂ ਪ੍ਰਤੀ ਪੜਤਾਲੀਆ ਹੋ ਕੇ ਕੰਮ ਕੀਤਾ ਹੈ ਅਤੇ ਉਹਨਾਂ ਨੂੰ ਹੱਲ ਕਰਵਾਉਣ ਲਈ ਪ੍ਰਸ਼ਾਸਨ ਅਧਿਕਾਰੀਆਂ ਤੱਕ ਪਹੁੰਚ ਸਮੇਂ-ਸਮੇਂ ਤੇ ਕੀਤੀ ਜਾਂਦੀ ਰਹੀ ਹੈ।
ਉਹਨਾਂ ਦੱਸਿਆ ਕਿ ਹਲਕੇ ਦੇ ਚੌਤਰਫੇ ਵਿਕਾਸ ਲਈ ਨਗਰ ਕੌਂਸਲ ਬਟਾਲਾ ਵਿੱਚ ਵੀ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੂੰ ਚੁਣਨਾ ਚਾਹੀਦਾ ਹੈ ਤਾਂ ਜੋ ਬਟਾਲਾ ਵਿੱਚ ਵੀ ਸਰਕਾਰ ਬਣਨ ਤੇ ਬਟਾਲਾ ਦਾ ਵਿਕਾਸ ਹੋਰ ਵੱਧ ਸਕੇ। ਇਸ ਸਮੇਂ ਉਹਨਾਂ ਨਾਲ ਹੀਰਾ ਸਿੰਘ ਮਲਹੋਤਰਾ, ਸਰਵਨ ਸਿੰਘ ਵਿਰਦੀ, ਬਲਜੀਤ ਸਿੰਘ ਵਿਰਦੀ, ਗੁਰਚਰਨ ਸਿੰਘ ਵਿਰਦੀ, ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਆਗੂ ਤੇ ਇਲਾਕਾ ਵਾਸੀ ਹਾਜਰ ਸਨ।