ਪੱਛਮੀ ਬੰਗਾਲ ‘ਚ ਭਾਜਪਾ ਨੇ ਰਚਿਆ ਇੱਕ ਹੋਰ ਇਤਿਹਾਸ-ਉਲਟਾ ਸੀਟ ‘ਤੇ ਵੱਡੀ ਜਿੱਤ

May 25, 2026 Punjabi Page 1

ਪੱਛਮੀ ਬੰਗਾਲ ‘ਚ ਭਾਜਪਾ ਨੇ ਰਚਿਆ ਇੱਕ ਹੋਰ ਇਤਿਹਾਸ-ਉਲਟਾ ਸੀਟ ‘ਤੇ ਵੱਡੀ ਜਿੱਤ

ਕਲਕੱਤਾ, 24 ਮਈ (ਪੰਜਾਬ ਟਾਈਮਜ਼ ਬਿਊਰੋ)- ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ। ਮੌਜੂਦਾ ਚੋਣਾਂ ਦੇ ਗਏ ਨਤੀਜਿਆਂ ਵਿੱਚ ਭਾਜਪਾ ਉਮੀਦਵਾਰ ਦੇਬਾਂਗ ਪਾਂਡਾ ਨੇ ਉਲਟਾ ਸੀਟ ‘ਤੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ, ਜਿਸ ਨਾਲ ਸੂਬਾ ਵਿਧਾਨ ਸਭਾ ਵਿੱਚ ਭਾਜਪਾ ਦੀਆਂ ਸੀਟਾਂ ਦੀ ਕੁੱਲ ਗਿਣਤੀ 208 ਤੱਕ ਪਹੁੰਚ ਗਈ ਹੈ। ਦੇਬਾਂਗ ਪਾਂਡਾ ਨੇ ਸੀ.ਪੀ.ਐਮ. (ਐਮ) ਦੇ ਉਮੀਦਵਾਰ ਸੰਜੂ ਨਾਥ ਕੁਸ਼ਮੀ ਨੂੰ 1,09,021 ਵੋਟਾਂ ਦੇ ਵੱਡੇ ਫਰਕ ਨਾਲ ਮਾਤ ਦਿੱਤੀ। ਇਸ ਚੋਣ ਵਿੱਚ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਮਹਾਂਵੀਰ ਪਾਨ ਚੌਥੇ ਸਥਾਨ ‘ਤੇ ਰਹੇ। ਜ਼ਿਕਰਯੋਗ ਹੈ ਕਿ ਮਹਾਂਵੀਰ ਪਾਨ ਨੇ ਸ਼ੁਰੂਆਤੀ ਦੌਰਨ ਤੋਂ ਪਹਿਲਾਂ ਹੀ ਚੋਣ ਤੋਂ ਪਿੱਛੇ ਹਟਣ ਦਾ ਐਲਾਨ ਕਰ ਦਿੱਤਾ ਸੀ ਅਤੇ ਨਵੇਂ ਚੁਣੇ ਗਏ ਮੁੱਖ ਮੰਤਰੀ ਸਮੇਤ ਅਧਿਕਾਰੀਆਂ ਦੇ ਕੰਮਾਂ ਦੀ ਤਾਰੀਫ਼ ਕੀਤੀ ਸੀ।

Discussion

Be the first to comment

Join in

Leave a comment

Your Email address will not be published.