12ਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਲਈ ਗਈ ਵਾਧੂ ਫੀਸ ਹੋਵੇਗੀ ਵਾਪਸ: ਸੀ.ਬੀ.ਐੱਸ.ਈ. ਦਾ ਐਲਾਨ

May 25, 2026 Punjabi Page 1

12ਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਲਈ ਗਈ ਵਾਧੂ ਫੀਸ ਹੋਵੇਗੀ ਵਾਪਸ: ਸੀ.ਬੀ.ਐੱਸ.ਈ. ਦਾ ਐਲਾਨ

ਨਵੀਂ ਦਿੱਲੀ, 24 ਮਈ (ਪੰਜਾਬ ਟਾਈਮਜ਼ ਬਿਊਰੋ)- ਸੀਬੀਐੱਸਈ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਉਨ੍ਹਾਂ ਵਿਦਿਆਰਥੀਆਂ ਨੂੰ ਪੈਸੇ ਵਾਪਸ (ਰਿਫੰਡ) ਕਰੇਗਾ, ਜਿਨ੍ਹਾਂ ਤੋਂ ਤਕਨੀਕੀ ਖਾਮੀਆਂ ਕਾਰਨ 12ਵੀਂ ਜਮਾਤ ਦੇ ਨਤੀਜਿਆਂ ਤੋਂ ਬਾਅਦ ਦੀ ਪ੍ਰਕਿਰਿਆ ਦੌਰਾਨ ਵਾਧੂ ਫੀਸ ਲਈ ਗਈ ਸੀ। ਇਹ ਫੈਸਲਾ ਕੇਂਦਰੀ ਸਿੱਖਿਆ ਮੰਤਰੀ ਪ੍ਰਦੀਪ ਪ੍ਰਧਾਨ ਵੱਲੋਂ ਪੁਨਰ-ਮੁਲਾਂਕਣ (ਰੀ-ਇਵੈਲੂਏਸ਼ਨ) ਪ੍ਰਕਿਰਿਆ ਦੌਰਾਨ ਵਿਦਿਆਰਥੀਆਂ ਨੂੰ ਵਾਧੂ ਤਕਨੀਕੀ ਖਾਮੀਆਂ ਦੀਆਂ ਸ਼ਿਕਾਇਤਾਂ ‘ਤੇ ਸੀਬੀਐੱਸਈ ਤੋਂ ਵਿਸਤ੍ਰਿਤ ਰਿਪੋਰਟ ਮੰਗੇ ਜਾਣ ਦੇ ਇੱਕ ਦਿਨ ਬਾਅਦ ਆਇਆ ਹੈ। ਇੱਕ ਨੋਟਿਸ ਵਿੱਚ, ਸੀਬੀਐੱਸਈ ਨੇ ਕਿਹਾ ਕਿ 21 ਮਈ ਤੇ 22 ਮਈ ਨੂੰ, ਕੁਝ ਤਕਨੀਕੀ ਖਾਮੀਆਂ ਕਾਰਨ ਕੁਝ ਮਾਮਲਿਆਂ ਵਿੱਚ ਗਲਤ ਫੀਸ ਕੱਟੀ ਗਈ, ਜਦੋਂ ਵਿਦਿਆਰਥੀ ਮੁਲਾਂਕਣ ਕੀਤੀਆਂ ਉੱਤਰ-ਪੱਤਰੀਆਂ (ਅੰਸਰ ਬੁੱਕਸ) ਦੀਆਂ ਸਕੈਨ ਕੀਤੀਆਂ ਕਾਪੀਆਂ ਲਈ ਅਪਲਾਈ ਕਰ ਰਹੇ ਸਨ। ਬੋਰਡ ਨੇ ਕਿਹਾ, ‘ਕੁਝ ਮਾਮਲਿਆਂ ਵਿੱਚ, ਵਾਧੂ ਭੁਗਤਾਨ ਕੱਟਿਆ ਗਿਆ ਸੀ, ਜਦੋਂ ਕਿ ਦੂਜੇ ਮਾਮਲਿਆਂ ਵਿੱਚ ਘੱਟ ਰਕਮ ਲਈ ਗਈ ਸੀ।’

===AUTHOR’S NAME AND AFFILIATION===
ਪੰਜਾਬ ਟਾਈਮਜ਼ ਬਿਊਰੋ

Discussion

Be the first to comment

Join in

Leave a comment

Your Email address will not be published.