ਨੀਟ ਪੇਪਰ ਲੀਕ ਮਾਮਲਾ: ਪੁਣੇ ਦੀ ਸਕੂਲ ਪ੍ਰਿੰਸੀਪਲ ਨੇ ਪੈਸੇ ਲੈ ਕੇ ਲੀਕ ਕੀਤੇ ਸਨ ਸਵਾਲ: ਸੀਬੀਆਈ

ਪੁਣੇ, 24 ਮਈ (ਪੰਜਾਬ ਟਾਇਮਜ਼ ਬਿਊਰੋ)- ਸੀ ਬੀ ਆਈ ਨੇ ਅਦਾਲਤ ਨੂੰ ਦੱਸਿਆ ਹੈ ਕਿ ਨੀਟ-ਯੂਜੀ ਪੇਪਰ ਲੀਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੀ ਗਈ ਪੁਣੇ ਦੇ ਸਕੂਲ ਦੀ ਪ੍ਰਿੰਸੀਪਲ ਮਨੀਸ਼ਾ ਮੋਹਨ ਹਵਾਲਦਾਰ ਨੇ ਕਥਿਤ ਤੌਰ ‘ਤੇ ਪੈਸੇ ਲੈ ਕੇ ਕੁਝ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਸਵਾਲ ਅਤੇ ਹੋਰ ਸਮੱਗਰੀ ਦਿੱਤੀ ਸੀ, ਸੂਤਰਾਂ ਨੇ ਐਤਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

ਸੂਤਰਾਂ ਨੇ ਦੱਸਿਆ ਕਿ ਕੇਂਦਰੀ ਜਾਂਚ ਏਜੰਸੀ ਨੇ ਪ੍ਰਿੰਸੀਪਲ ਦੀ ਟਰਾਂਜ਼ਿਟ ਰਿਮਾਂਡ ਮੰਗਦੇ ਹੋਏ ਅਦਾਲਤ ਅੱਗੇ ਇਹ ਦਲੀਲ ਰੱਖੀ ਹੈ। ਸੀ ਬੀ ਆਈ ਨੇ ਸ਼ੁੱਕਰਵਾਰ ਨੂੰ ਹਵਾਲਦਾਰ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਨੂੰ ਕਥਿਤ ਪੇਪਰ ਲੀਕ ਦਾ ਇੱਕ ਹੋਰ ਸਰੋਤ (ਜ਼ਰੀਆ) ਦੱਸਿਆ ਸੀ। ਸੇਠ ਹੀਰਾਚਾਲ ਮੋਹਨ ਪ੍ਰਸਾਲਾ ਦੀ ਪ੍ਰਿੰਸੀਪਲ ਹਵਾਲਦਾਰ ਨੇ ਨੀਟ ਯੂਜੀ-2026 ਲਈ ਵਿਸ਼ੇਸ਼ (ਬੌਤਿਕ ਵਿਗਿਆਨ) ਦੇ ਪੈਨਲ ਵਿੱਚ ਸ਼ਾਮਲ ਟਰਾਂਸਲੇਟਰ ਵਜੋਂ ਕੰਮ ਕੀਤਾ ਸੀ।

ਬਲੋਚਿਸਤਾਨ ਦੀ ਸ਼ਟਲ ਟਰੇਨ ‘ਚ ਧਮਾਕਾ; 26 ਲੋਕਾਂ ਦੀ, 70 ਜ਼ਖਮੀ

ਕਰਾਚੀ, 24 ਮਈ (ਪੰਜਾਬ ਟਾਈਮਜ਼ ਬਿਊਰੋ)- ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਐਤਵਾਰ ਸਵੇਰੇ ਇੱਕ ਸ਼ਟਲ ਟਰੇਨ ਵਿੱਚ ਹੋਏ ਜ਼ਬਰਦਸਤ ਧਮਾਕੇ ਵਿੱਚ ਘੱਟ-ਘੱਟ 26 ਲੋਕ ਮਾਰੇ ਗਏ ਅਤੇ ਲਗਭਗ 70 ਜ਼ਖਮੀ ਹੋ ਗਏ, ਅਧਿਕਾਰੀਆਂ ਨੇ ਦੱਸਿਆ। ਇਹ ਧਮਾਕਾ ਕਵੇਟਾ ਵਿੱਚ ਚਮਨ ਗੇਟ ਰੇਲਵੇ ਸਟੇਸ਼ਨ ਦੇ ਨੇੜੇ ਹੋਇਆ। ਪਾਕਿਸਤਾਨ ਦੇ ਰੇਲਵੇ ਮੰਤਰੀ ਹਨੀਫ਼ ਅੱਬਾਸੀ ਨੇ ਧਮਾਕੇ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਸ਼ਟਲ ਟਰੇਨ ਵਿੱਚ ਯਾਤਰੀ ਸਵਾਰ ਸਨ ਅਤੇ ਧਮਾਕਾ ਇੰਜਣ ਅਤੇ ਤਿੰਨ ਬੋਗੀਆਂ ਨਾਲ ਹੋਇਆ। ਅੱਬਾਸੀ ਨੇ ਕਿਹਾ, ‘ਟਰੇਨ ਅੱਜ ਸਵੇਰੇ ਕਵੇਟਾ ਕੈਂਟ ਸਟੇਸ਼ਨ ਤੋਂ ਸਿਟੀ ਰੇਲਵੇ ਸਟੇਸ਼ਨ ਵੱਲ ਜਾ ਰਹੀ ਸੀ ਜਦੋਂ ਇਹ ਧਮਾਕਾ ਹੋਇਆ।’

ਪਾਕਿਸਤਾਨੀ ਟੀ ਚੈਨਲਾਂ ਅਤੇ ਵੈੱਬਸਾਈਟਾਂ ਨੇ ਰਿਪੋਰਟ ਦਿੱਤੀ ਹੈ ਕਿ ਇਸ ਧਮਾਕੇ ਵਿੱਚ ਘੱਟ-ਘੱਟ 26 ਲੋਕ ਮਾਰੇ ਗਏ ਹਨ ਅਤੇ 70 ਜ਼ਖਮੀ ਹੋਏ ਹਨ। ਪਾਬੰਦੀਸ਼ੁਦਾ ਬਲੋਚ ਲਿਬਰੇਸ਼ਨ ਆਰਮੀ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਬੀਐੱਲਏ ਦੇ ਇੱਕ ਬੁਲਾਰੇ ਵੱਲੋਂ ਕੀਤੇ ਗਏ ਦਾਅਵੇ ਦੇ ਅਨੁਸਾਰ, ਇਹ ਹਮਲਾ ਉਦੋਂ ਕੀਤਾ ਗਿਆ ਸੀ ਜਦੋਂ ਟਰੇਨ ਕਵੇਟਾ ਕੈਂਟ ਤੋਂ ਡੇਢ ਕਮਜ਼ੋਰਾਈਆਂ ਨੂੰ ਲੈ ਕੇ ਜਾ ਰਹੀ ਸੀ। ਕਵੇਟਾ ਤੋਂ ਨਾਮ ਨਾ ਛਾਪਣ ਦੀ ਸ਼ਰਤ ‘ਤੇ ਗੱਲ ਕਰਦਿਆਂ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਸੁਰੱਖਿਆ ਬਲਾਂ ਨੇ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਸਰਕਾਰੀ ਗੁਲਾਮ ਅਤੇ ਜ਼ਖਮੀਆਂ ਦੀ ਗਿਣਤੀ ਦੀ ਪੁਸ਼ਟੀ ਕਰਦੇ ਹੋਏ ਇਸ ਘਟਨਾ ‘ਤੇ ਅਧਿਕਾਰਤ ਬਿਆਨ ਦੇਣਗੇ। ਉਨ੍ਹਾਂ ਕਿਹਾ, ‘ਸਿੱਧੇ ਤੌਰ ‘ਤੇ ਸਾਨੂੰ ਪਤਾ ਹੈ, ਧਮਾਕੇ ਵਿੱਚ ਲਗਭਗ 18-26 ਲੋਕਾਂ ਦੀ ਮੌਤ ਹੋਈ ਹੈ ਅਤੇ ਦਰਜਨਾਂ ਜ਼ਖਮੀ ਹੋਏ ਹਨ।’ ਇਸ ਘਟਨਾ ਤੋਂ ਬਾਅਦ, ਕਵੇਟਾ ਭਰ ਦੇ ਸਰਕਾਰੀ ਹਸਪਤਾਲਾਂ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ, ਸਥਿਤੀ ਨੂੰ ਸੰਭਾਲਣ ਲਈ ਡਾਕਟਰਾਂ ਅਤੇ ਮੈਡੀਕਲ ਸਟਾਫ ਨੂੰ ਬੁਲਾਇਆ ਗਿਆ।

ਕਿਸਾਨ ਵੀਰ ਧਿਆਨ ਦੇਣ

ਪੰਜਾਬ ਰਾਜ ਵਿਚ ਝੋਨੇ ਦੀ ਬਿਜਾਈ ਲਈ ਨਿਰਧਾਰਿਤ ਮਿਤੀਆਂ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ

ਪੰਜਾਬ ਸਰਕਾਰ ਵਲੋਂ ਪੰਜਾਬ ਰਾਜ ਵਿਚ ਝੋਨੇ ਦੀ ਬਿਜਾਈ ਲਈ ਹੇਠ ਲਿਖੇ ਅਨੁਸਾਰ ਮਿਤੀਆਂ ਨਿਰਧਾਰਿਤ ਕੀਤੀਆਂ ਗਈਆਂ ਹਨ। ਇਨ੍ਹਾਂ ਮਿਤੀਆਂ ਤੋਂ ਸੰਬੰਧਤ ਜਿਲ੍ਹਿਆਂ ਵਿਚ 8 ਘੰਟੇ ਘੱਟੋ-ਘੱਟ ਬਿਜਲੀ ਦੀ ਸਪਲਾਈ ਅਤੇ ਨਹਿਰੀ ਪਾਣੀ ਦੀ ਨਿਰੰਤਰ ਸਪਲਾਈ ਦਿੱਤੀ ਜਾਵੇਗੀ।

ਹੇਠ ਲਿਖੇ ਅਨੁਸਾਰ ਸਮਾਂ-ਸਾਰਣੀ ਹੈ:

ਲੜੀ ਨੰਬਰ 1: ਖੇਤਰ – ਗੁਰਦਾਸਪੁਰ, ਪਠਾਨਕੋਟ, ਸ੍ਰੀ ਅੰਮ੍ਰਿਤਸਰ ਸਾਹਿਬ, ਤਰਨ ਤਾਰਨ, ਰੂਪਨਗਰ, ਐਸ.ਏ.ਐਸ. ਨਗਰ (ਮੋਹਾਲੀ), ਸ੍ਰੀ ਫਤਹਿਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ। ਬਿਜਾਈ ਦੀ ਮਿਤੀ ‘ਤੋਂ’ 01 ਜੂਨ, 2026 ‘ਤੱਕ’ ਫਸਲ ਪੱਕਣ ਤੱਕ। ਬਿਜਲੀ ਦੀ ਸਪਲਾਈ: ਘੱਟੋ-ਘੱਟ 8 ਘੰਟੇ ਰੋਜ਼ਾਨਾ।

ਲੜੀ ਨੰਬਰ 2: ਖੇਤਰ – ਫਰੀਦਕੋਟ, ਬਠਿੰਡਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ। ਬਿਜਾਈ ਦੀ ਮਿਤੀ ‘ਤੋਂ’ 05 ਜੂਨ, 2026 ‘ਤੱਕ’ ਫਸਲ ਪੱਕਣ ਤੱਕ। ਬਿਜਲੀ ਦੀ ਸਪਲਾਈ: ਘੱਟੋ-ਘੱਟ 8 ਘੰਟੇ ਰੋਜ਼ਾਨਾ।

ਲੜੀ ਨੰਬਰ 3: ਖੇਤਰ – ਲੁਧਿਆਣਾ, ਮਲੇਰਕੋਟਲਾ, ਮੋਗਾ, ਸੰਗਰੂਰ, ਬਰਨਾਲਾ, ਕਪੂਰਥਲਾ, ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ)। ਬਿਜਾਈ ਦੀ ਮਿਤੀ ‘ਤੋਂ’ 09 ਜੂਨ, 2026 ‘ਤੱਕ’ ਫਸਲ ਪੱਕਣ ਤੱਕ। ਬਿਜਲੀ ਦੀ ਸਪਲਾਈ: ਘੱਟੋ-ਘੱਟ 8 ਘੰਟੇ ਰੋਜ਼ਾਨਾ।

ਕਿਸਾਨ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਨਿਰਧਾਰਿਤ ਖੇਤਰਾਂ ਅਨੁਸਾਰ ਝੋਨੇ ਦੀ ਲੁਆਈ ਕੀਤੀ ਜਾਵੇ।

ਵਧੇਰੇ ਜਾਣਕਾਰੀ ਲਈ ਵਿਭਾਗ ਦੀ ਵੈਬਸਾਈਟ ਜਾਂ ਆਪਣੇ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਧਿਕਾਰੀ ਨਾਲ ਸੰਪਰਕ ਕਰੋ ਜੀ।

ਭਾਰਤ-ਅਮਰੀਕਾ ਵਿਚਾਲੇ ਊਰਜਾ ਸੰਕਟ ਅਤੇ ਵਪਾਰਕ ਸਮਝੌਤਿਆਂ ਸਬੰਧੀ ਗੱਲਬਾਤ

ਅਮਰੀਕੀ ਵਿਦੇਸ਼ ਮੰਤਰੀ ਵੱਲੋਂ ਊਰਜਾ ਸੰਕਟ ਬੇਹਤਰੀ ਹੱਲ ਹੋਣ ਦੇ ਸੰਕੇਤ

ਪੰਜਾਬ ਟਾਈਮਜ਼ ਵਿਸ਼ੇਸ਼, ਪੰਜਾਬ ਟਾਈਮਜ਼ ਬਿਊਰੋ

ਨਵੀਂ ਦਿੱਲੀ, 24 ਮਈ- ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕ ਰੂਬੀਓ ਵਿਚਕਾਰ ਦਿੱਲੀ ਵਿੱਚ ਇੱਕ ਮਹੱਤਵਪੂਰਨ ਦੁਵੱਲੀ ਬੈਠਕ ਹੋਈ। ਇਸ ਮੀਟਿੰਗ ਤੋਂ ਬਾਅਦ ਹੋਈ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਦੋਵਾਂ ਨੇਤਾਵਾਂ ਨੇ ਈਰਾਨ, ਯੂਪੀ, ਹਿਊਮਨ ਸਟੇਟ, ਗੁਸ-ਯੂਕਰੇਨ ਸੰਘਰਸ਼, ਊਰਜਾ ਸੰਕਟ, ਅੰਤਰਰਾਸ਼ਟਰੀ ਖੇਡਾਂ ਅਤੇ ਏਸ਼ੀਆਈ ਖੇਡਾਂ ਵਰਗੇ ਗੰਭੀਰ ਮੁੱਦਿਆਂ ‘ਤੇ ਵਿਚਾਰ ਨਾਲ ਚਰਚਾ ਕੀਤੀ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਆਪਣੇ 1.4 ਅਰਬ ਲੋਕਾਂ ਦੀਆਂ ਊਰਜਾ ਲੋੜਾਂ ਨੂੰ ਪੂਰਾ ਕਰਨਾ ਹੈ। ਇਸ ਲਈ ਭਾਰਤ ਲਈ ਸਸਤੀ ਊਰਜਾ ਅਤੇ ਤੇਲ ਦੀ ਨਿਰੰਤਰ ਸਪਲਾਈ ਬਹੁਤ ਜ਼ਰੂਰੀ ਹੈ। ਬੈਠਕ ਵਿੱਚ ਸਿਵਲ ਨਿਊਕਲੀਅਰ ਸਹਿਯੋਗ ‘ਤੇ ਵੀ ਗੱਲਬਾਤ ਹੋਈ। ਇਸ ਤੋਂ ਇਲਾਵਾ, ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਸਮਝੌਤੇ ਨੂੰ ਲੈ ਕੇ ਵੀ ਪ੍ਰਗਤੀ ਹੋਈ ਹੈ ਅਤੇ ਅਮਰੀਕੀ ਟੀਮ ਜਲਦੀ ਹੀ ਇਸ ਦੇ ਅੰਤਿਮ ਪੜਾਅ ‘ਤੇ ਕੰਮ ਕਰਨ ਲਈ ਭਾਰਤ ਆਵੇਗੀ। ਜੈਸ਼ੰਕਰ ਨੇ ਅਮਰੀਕਾ ਨਾਲ ਭਾਰਤ ਦੀ ਸੁਰੱਖਿਆ ਲਈ ਪ੍ਰਕਿਰਿਆ ਨੂੰ ਸਪਸ਼ਟ ਕਰਨ ਦਾ ਵੀ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਕਾਨੂੰਨੀ ਤਰੀਕੇ ਨਾਲ ਆਉਣ ਵਾਲੇ ਭਾਰਤੀਆਂ ਨੂੰ ਕੋਈ ਪਰੇਸ਼ਾਨੀ

ਰਣਨੀਤਕ ਭਾਈਵਾਲੀ ਅਤੇ ਸੁਰੱਖਿਆ

ਅਮਰੀਕੀ ਵਿਦੇਸ਼ ਮੰਤਰੀ ਮਾਰਕ ਰੂਬੀਓ ਨੇ ਭਾਰਤ ਨੂੰ ਅਮਰੀਕਾ ਦਾ ਇੱਕ ‘ਅਹਿਮ ਰਣਨੀਤਕ ਭਾਈਵਾਲ’ ਦੱਸਿਆ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਨਸਾ ਤਸਕਰੀ ਅਤੇ ਅੰਤਰਰਾਸ਼ਟਰੀ ਅਪਰਾਧ ਵਿਰੁੱਧ ਮਿਲ ਕੇ ਕੰਮ ਕਰਨਗੇ। ਰੂਬੀਓ ਨੇ ਸਮੁੰਦਰੀ ਰਸਤਿਆਂ ਦੀ ਸੁਰੱਖਿਆ ਦਾ ਮੁੱਦਾ ਵੀ ਚੁੱਕਿਆ ਅਤੇ ਕਿਹਾ ਕਿ ਹਿਊਮਨ ਸਟੇਟ ਵਰਗੇ ਅਹਿਮ ਮਾਮਲਿਆਂ ‘ਚ ਕੋਈ ਵੀ ਬੇਧੜਕ ਨਹੀਂ ਬਣ ਸਕਦਾ।

ਨਹੀਂ ਹੋਣੀ ਚਾਹੀਦੀ, ਜਦਕਿ ਗੈਰ-ਕਾਨੂੰਨੀ ਪ੍ਰਵੇਸ਼ ਦੇ ਮਾਮਲਿਆਂ ਵਿੱਚ ਭਾਰਤ ਸਹਿਯੋਗ ਕਰੇਗਾ। ਇਸ ਦੇ ਜਵਾਬ ਵਿੱਚ ਰੂਬੀਓ ਨੇ ਅਮਰੀਕਾ ਵਿੱਚ ਮਨੁੱਖੀ ਸਮੱਗਲਿੰਗ ਰੋਕਣ ਦਾ ਭਰੋਸਾ ਦਿੱਤਾ ਅਤੇ ਸਪੱਸ਼ਟ ਕੀਤਾ ਕਿ ਨਵੀਂ ਮਾਈਗ੍ਰੇਸ਼ਨ ਪਾਲਿਸੀ ਖਾਸ ਤੌਰ ‘ਤੇ ਭਾਰਤੀਆਂ ਨੂੰ ਨਿਸ਼ਾਨਾ ਬਣਾਉਣ ਲਈ ਨਹੀਂ ਹੈ, ਸਗੋਂ ਸਿਸਟਮ ਵਿੱਚ ਸੁਧਾਰ ਲਈ ਹੈ। ਇਹ ਨਿਸ਼ਚਤ ਕਰਾਂਗੇ ਕਿ ਈਰਾਨ ਅਤੇ ਅਮਰੀਕਾ ਪਹੁੰਚ ਮਾਮਲੇ ‘ਤੇ ਆਪਸ ਆਪਣੀ ਜਿੱਦ ਉੱਪਰ ਅਤੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਈਰਾਨ ਤੋਂ ਪ੍ਰਮਾਣੂ ਸਮਝੌਤੇ ਤੋਂ ਬਾਹਰ ਹੋਣ ਦਾ ਐਲਾਨ ਕਰਨ ਲਈ ਮਜਬੂਰ ਹਨ, ਜਦੋਂ ਕਿ ਈਰਾਨ ਇਹ ਪ੍ਰਮਾਣੂ ਸਮਝੌਤਾ ਬਿਲਕੁਲ ਵੀ ਨਾ ਛੱਡਣ ਦੀ ਜਿੱਦ ਉੱਪਰ ਅੜਿਆ ਹੋਇਆ ਹੈ।