ਨੀਟ ਪੇਪਰ ਲੀਕ ਮਾਮਲਾ: ਪੁਣੇ ਦੀ ਸਕੂਲ ਪ੍ਰਿੰਸੀਪਲ ਨੇ ਪੈਸੇ ਲੈ ਕੇ ਲੀਕ ਕੀਤੇ ਸਨ ਸਵਾਲ: ਸੀਬੀਆਈ

May 25, 2026 Punjabi Page 1

ਨੀਟ ਪੇਪਰ ਲੀਕ ਮਾਮਲਾ: ਪੁਣੇ ਦੀ ਸਕੂਲ ਪ੍ਰਿੰਸੀਪਲ ਨੇ ਪੈਸੇ ਲੈ ਕੇ ਲੀਕ ਕੀਤੇ ਸਨ ਸਵਾਲ: ਸੀਬੀਆਈ

ਪੁਣੇ, 24 ਮਈ (ਪੰਜਾਬ ਟਾਇਮਜ਼ ਬਿਊਰੋ)- ਸੀ ਬੀ ਆਈ ਨੇ ਅਦਾਲਤ ਨੂੰ ਦੱਸਿਆ ਹੈ ਕਿ ਨੀਟ-ਯੂਜੀ ਪੇਪਰ ਲੀਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੀ ਗਈ ਪੁਣੇ ਦੇ ਸਕੂਲ ਦੀ ਪ੍ਰਿੰਸੀਪਲ ਮਨੀਸ਼ਾ ਮੋਹਨ ਹਵਾਲਦਾਰ ਨੇ ਕਥਿਤ ਤੌਰ ‘ਤੇ ਪੈਸੇ ਲੈ ਕੇ ਕੁਝ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਸਵਾਲ ਅਤੇ ਹੋਰ ਸਮੱਗਰੀ ਦਿੱਤੀ ਸੀ, ਸੂਤਰਾਂ ਨੇ ਐਤਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

ਸੂਤਰਾਂ ਨੇ ਦੱਸਿਆ ਕਿ ਕੇਂਦਰੀ ਜਾਂਚ ਏਜੰਸੀ ਨੇ ਪ੍ਰਿੰਸੀਪਲ ਦੀ ਟਰਾਂਜ਼ਿਟ ਰਿਮਾਂਡ ਮੰਗਦੇ ਹੋਏ ਅਦਾਲਤ ਅੱਗੇ ਇਹ ਦਲੀਲ ਰੱਖੀ ਹੈ। ਸੀ ਬੀ ਆਈ ਨੇ ਸ਼ੁੱਕਰਵਾਰ ਨੂੰ ਹਵਾਲਦਾਰ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਨੂੰ ਕਥਿਤ ਪੇਪਰ ਲੀਕ ਦਾ ਇੱਕ ਹੋਰ ਸਰੋਤ (ਜ਼ਰੀਆ) ਦੱਸਿਆ ਸੀ। ਸੇਠ ਹੀਰਾਚਾਲ ਮੋਹਨ ਪ੍ਰਸਾਲਾ ਦੀ ਪ੍ਰਿੰਸੀਪਲ ਹਵਾਲਦਾਰ ਨੇ ਨੀਟ ਯੂਜੀ-2026 ਲਈ ਵਿਸ਼ੇਸ਼ (ਬੌਤਿਕ ਵਿਗਿਆਨ) ਦੇ ਪੈਨਲ ਵਿੱਚ ਸ਼ਾਮਲ ਟਰਾਂਸਲੇਟਰ ਵਜੋਂ ਕੰਮ ਕੀਤਾ ਸੀ।

QR code