ਨਰਿੰਦਰ ਰਾਣਾ ਵੱਲੋਂ ਵੋਟਰਾਂ ਨੂੰ ਸਵੇਰੇ ਜਲਦੀ ਵੋਟ ਪਾਉਣ ਦੀ ਅਪੀਲ

May 26, 2026 Punjabi Page 7

ਨਰਿੰਦਰ ਰਾਣਾ ਵੱਲੋਂ ਵੋਟਰਾਂ ਨੂੰ ਸਵੇਰੇ ਜਲਦੀ ਵੋਟ ਪਾਉਣ ਦੀ ਅਪੀਲ

ਖਰੜ, 25 ਮਈ (ਹਰਕੇਸ਼ ਭਾਰਦਵਾਜ)

ਤਿੱਖੀ ਧੁੱਪ ਅਤੇ ਵਧ ਰਹੀ ਗਰਮੀ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨਰਿੰਦਰ ਸਿੰਘ ਰਾਣਾ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਵੇਰੇ ਜਲਦੀ ਵੋਟਿੰਗ ਕੇਂਦਰਾਂ ‘ਤੇ ਪਹੁੰਚ ਕੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ। ਉਨ੍ਹਾਂ ਕਿਹਾ ਕਿ ਦੁਪਹਿਰ ਦੇ ਸਮੇਂ ਗਰਮੀ ਅਤੇ ਧੁੱਪ ਜ਼ਿਆਦਾ ਹੋਣ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਉਨ੍ਹਾਂ ਕਿਹਾ ਕਿ ਲੋਕਤੰਤਰ ਦੇ ਇਸ ਮਹਾਂਉਤਸਵ ਵਿੱਚ ਹਰ ਇੱਕ ਵੋਟ ਦੀ ਮਹੱਤਤਾ ਹੈ, ਇਸ ਲਈ ਸਾਰੇ ਵੋਟਰ ਘਰਾਂ ਤੋਂ ਜਲਦੀ ਨਿਕਲਣ ਅਤੇ ਸ਼ਾਂਤੀਪੂਰਵਕ ਆਪਣੇ ਵੋਟ ਦਾ ਪ੍ਰਯੋਗ ਕਰਨ। ਨਰਿੰਦਰ ਸਿੰਘ ਰਾਣਾ ਨੇ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਵੋਟਿੰਗ ਕੇਂਦਰਾਂ ‘ਤੇ ਪੀਣ ਵਾਲੇ ਪਾਣੀ, ਛਾਂ ਅਤੇ ਹੋਰ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਤਿੱਖੀ ਧੁੱਪ ਅਤੇ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਸਵੇਰੇ ਦੇ ਸਮੇਂ ਵੋਟ ਪਾਉਣਾ ਸਭ ਲਈ ਉਪਯੋਗੀ ਅਤੇ ਸੁਖਦਾਇਕ ਰਹੇਗਾ।

Discussion

Be the first to comment

Join in

Leave a comment

Your Email address will not be published.